ਬਠਿੰਡਾ ਤੋਂ ਵੱਡੀ ਖ਼ਬਰ: ਜ਼ਮੀਨੀ ਝਗੜੇ ਕਾਰਨ ਤਾਏ ਨੇ ਆਪਣੇ 21 ਸਾਲਾ ਭਤੀਜੇ ਨੂੰ ਦਿੱਤਾ ਜ਼ਹਿਰ, ਮੌਤ
Wednesday, Aug 02, 2023 - 08:49 AM (IST)
ਬਠਿੰਡਾ (ਵਿਜੇ ਵਰਮਾ)- ਬਠਿੰਡਾ ਵਿਚ ਜ਼ਮੀਨੀ ਝਗੜੇ ਕਾਰਨ ਇਕ ਵਿਅਕਤੀ ਵੱਲੋਂ ਆਪਣੇ ਪੁੱਤਰ ਨਾਲ ਮਿਲ ਕੇ ਆਪਣੇ ਹੀ ਭਤੀਜੇ ਨੂੰ ਪਾਣੀ 'ਚ ਜ਼ਹਿਰ ਦੇ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਕੋਟਫੱਤਾ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਦੇ ਹੀ ਭਰਾ ਅਤੇ ਭਤੀਜੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 21 ਸਾਲਾ ਨਵਦੀਪ ਸਿੰਘ ਪੁੱਤਰ ਬਾਦਲ ਸਿੰਘ ਵਾਸੀ ਕੋਟਭਾਰਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਦਾਖ਼ਲ ਹੋਣ ਮੌਕੇ 14 ਭਾਰਤੀ ਕਾਬੂ, ਜਾਨ 'ਤੇ ਖੇਡ ਪਾਰ ਕਰਨ ਲੱਗੇ ਸੀ ਸਰਹੱਦ
ਜਾਣਕਾਰੀ ਅਨੁਸਾਰ ਪਿੰਡ ਕੋਟਭਾਰਾ ਦੇ 2 ਭਰਾਵਾਂ ਬਾਦਲ ਸਿੰਘ ਅਤੇ ਗੁਰਤੇਜ ਸਿੰਘ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪੁਲਸ ਅਧਿਕਾਰੀਆਂ ਅਨੁਸਾਰ ਇਹ ਝਗੜਾ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਅਨੁਸਾਰ ਨਵਦੀਪ ਸਿੰਘ ਸੋਮਵਾਰ ਸਵੇਰੇ ਆਪਣੀ ਪਾਣੀ ਦੀ ਬੋਤਲ ਲੈ ਕੇ ਖੇਤਾਂ 'ਚ ਗਿਆ ਸੀ ਅਤੇ ਉਸ ਨੇ ਬੋਤਲ ਇਕ ਪਾਸੇ ਰੱਖ ਦਿੱਤੀ। ਇਸ ਦੌਰਾਨ ਉਸਦਾ ਭਰਾ ਗੁਰਤੇਜ ਸਿੰਘ ਅਤੇ ਭਤੀਜਾ ਗੁਰਜੀਤ ਸਿੰਘ ਵੀ ਖੇਤਾਂ 'ਚ ਕੰਮ ਕਰ ਰਹੇ ਸਨ ਅਤੇ ਨਵਦੀਪ ਦੀ ਪਾਣੀ ਦੀ ਬੋਤਲ 'ਚ ਜ਼ਹਿਰ ਮਿਲਾ ਦਿੱਤਾ। ਜਦੋਂ ਉਸ ਦੇ ਮੁੰਡੇ ਨਵਦੀਪ ਨੇ ਬੋਤਲ 'ਚੋਂ ਪਾਣੀ ਪੀਤਾ ਤਾਂ ਅਚਾਨਕ ਤਬੀਅਤ ਖ਼ਰਾਬ ਹੋਣ 'ਤੇ ਉਸ ਨੇ ਮੈਨੂੰ ਖੇਤਾਂ ਵਿਚ ਸੱਦ ਲਿਆ। ਬਾਦਲ ਸਿੰਘ ਮੁਤਾਬਕ ਜਦੋਂ ਉਹ ਖੇਤਾਂ 'ਚ ਪਹੁੰਚਿਆ ਤਾਂ ਉਸ ਦੇ ਮੁੰਡੇ ਨੂੰ ਉਲਟੀਆਂ ਆ ਰਹੀਆਂ ਸਨ। ਉਸ ਨੇ ਤੁਰੰਤ ਆਪਣੇ ਮੁੰਡੇ ਨੂੰ ਤਲਵੰਡੀ ਸਾਬੋ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਆਦੇਸ਼ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 68 ਮੰਜ਼ਿਲਾ ਟਾਵਰ ਤੋਂ ਡਿੱਗਣ ਕਾਰਨ ਮਸ਼ਹੂਰ ਸਟੰਟਮੈਨ ਦੀ ਮੌਤ, ਇਹ ਸੀ ਉਸ ਦੀ ਆਖ਼ਰੀ ਪੋਸਟ
ਬਾਦਲ ਸਿੰਘ ਨੇ ਦੋਸ਼ ਲਾਇਆ ਕਿ ਜ਼ਮੀਨੀ ਝਗੜੇ ਕਾਰਨ ਉਸ ਦੇ ਆਪਣੇ ਭਰਾ ਗੁਰਤੇਜ ਸਿੰਘ ਅਤੇ ਭਤੀਜੇ ਗੁਰਜੀਤ ਸਿੰਘ ਨੇ ਉਸ ਦੇ ਮੁੰਡੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਉਥੇ ਹੀ ਥਾਣਾ ਕੋਟਫੱਤਾ ਦੇ ਇੰਚਾਰਜ ਅੰਗਰੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਬਾਦਲ ਸਿੰਘ ਦੇ ਬਿਆਨਾਂ 'ਤੇ ਗੁਰਤੇਜ ਸਿੰਘ ਅਤੇ ਉਸ ਦੇ ਮੁੰਡੇ ਗੁਰਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਕਿ ਫਿਲਹਾਲ ਫਰਾਰ ਹਨ ਅਤੇ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਅਗਸਤ ਮਹੀਨੇ ਦੇ ਪਹਿਲੇ ਦਿਨ ਮਿਲੀ ਖ਼ੁਸ਼ਖ਼ਬਰੀ, 100 ਰੁਪਏ ਸਸਤਾ ਹੋਇਆ LPG ਸਿਲੰਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।