ਧਾਰਾ-370 ਖਤਮ ਹੋਣ 'ਤੇ ਬਠਿੰਡਾ 'ਚ ਪਏ ਭੰਗੜੇ (ਵੀਡੀਓ)

Tuesday, Aug 06, 2019 - 10:49 AM (IST)

ਬਠਿੰਡਾ (ਅਮਿਤ ਸ਼ਰਮਾ) : ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਦੇ ਇਤਿਹਾਸਕ ਫੈਸਲੇ ਨਾਲ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਤਹਿਤ ਬਠਿੰਡਾ ਵਿਚ ਵੱਖ-ਵੱਖ ਜਗ੍ਹਾਂ 'ਤੇ ਲੋਕਾਂ ਨੇ ਖੁਸ਼ੀ ਦਾ ਇਜਹਾਰ ਕੀਤਾ। ਲਾਇਨਪਾਰ ਖੇਤਰ ਦੀ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਸਾਬਕਾ ਕੌਂਸਲਰ ਦੀ ਅਗਵਾਈ ਵਿਚ ਲੋਕਾਂ ਨੇ ਤਿਰੰਗੇ ਹੱਥਾਂ ਵਿਚ ਲੈ ਕੇ ਖੁਸ਼ੀ ਦਾ ਇਜਹਾਰ ਕੀਤਾ। ਵਿਜੇ ਕੁਮਾਰ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਤੇ ਇਸ ਨਾਲ ਘਾਟੀ ਤੋਂ ਅੱਤਵਾਦ ਖਤਮ ਹੋਵੇਗਾ ਤੇ ਸ਼ਾਂਤੀ ਕਾਇਮ ਹੋਵੇਗੀ।

ਸਥਾਨਕ ਵਾਸੀਆਂ ਨੇ ਕਿਹਾ ਕਿ ਇਹ ਫੈਸਲਾ ਇਤਿਹਾਸਿਕ ਹੈ ਤੇ ਅੱਜ ਕਸ਼ਮੀਰ ਅਜ਼ਾਦ ਹੋ ਗਿਆ ਹੈ, ਕਿਉਂਕਿ ਹੁਣ ਦੇਸ਼ ਦਾ ਕੋਈ ਵੀ ਨਾਗਰਿਕ ਜੰਮੂ-ਕਸ਼ਮੀਰ ਵਿਚ ਜ਼ਮੀਨ ਖਰੀਦ ਕੇ ਰਹਿ ਸਕੇਗਾ। ਇਸ ਤੋਂ ਪਹਿਲਾਂ ਪਠਾਨਕੋਟ 'ਚ ਵੀ ਬੀ.ਜੇ.ਪੀ. ਵਰਕਰਾਂ ਵੱਲੋਂ ਭੰਗੜੇ ਪਾ ਕੇ ਖੁਸ਼ੀ ਮਨਾਈ ਗਈ ਤੇ ਮੋਦੀ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ।


author

cherry

Content Editor

Related News