ਆਜ਼ਾਦੀ ਦਿਹਾੜੇ ਮੌਕੇ ਪੁਲਸ ਵਲੋਂ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਜਾਂਚ
Friday, Aug 14, 2026 - 04:04 PM (IST)
ਬਠਿੰਡਾ (ਸੁਖਵਿੰਦਰ) : ਸੁਰੱਖਿਆ ਦੇ ਮੱਦੇਨਜ਼ਰ ਅਜਾਦੀ ਦਿਹਾੜੇ 'ਤੇ ਪੁਲਸ ਵਲੋਂ ਰੇਲਵੇ ਸਟੇਸ਼ਨ 'ਤੇ ਸਰਚ ਮੁਹਿੰਮ ਚਲਾਈ ਗਈ। ਇਸ ਮੌਕੇ ਵੱਡੀ ਗਿਣਤੀ 'ਚ ਮਹਿਲਾ ਅਤੇ ਪੁਰਸ਼ ਮੁਲਾਜ਼ਮ ਮੌਜੂਦ ਸਨ। ਪੁਲਸ ਵਲੋਂ ਟਿਕਟ ਖਿੜਕੀਆਂ ਨਜ਼ਦੀਕ ਬੈਠੇ ਅਤੇ ਆਸ-ਪਾਸ ਘੁੰਮ ਰਹੇ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਯਾਤਰੀਆਂ ਦੇ ਸਮਾਨ ਨੂੰ ਚੈੱਕ ਕੀਤਾ ਗਿਆ। ਇਸ ਮੌਕੇ ਡੌਗ ਸਕੁਐਡ ਦੀਆ ਟੀਮਾਂ ਵੀ ਮੌਜੂਦ ਸਨ। ਉਨ੍ਹਾਂ ਵਲੋਂ ਸਟੇਸ਼ਨ ਦੇ ਆਸ-ਪਾਸ ਅਤੇ ਖ਼ਾਲੀ ਜਗ੍ਹਾ 'ਤੇ ਪਏ ਸਮਾਨ ਨੂੰ ਚੈੱਕ ਕੀਤਾ ਗਿਆ।
ਇਸੇ ਤਰ੍ਹਾਂ ਪੁਲਸ ਵਲੋਂ ਰੇਲਵੇ ਪਲੇਟਫ਼ਾਰਮ 'ਤੇ ਬੈਠੇ ਯਾਤਰੀਆਂ ਅਤੇ ਸ਼ੱਕੀ ਸਮਾਨ ਦੀ ਜਾਂਚ ਕੀਤੀ ਗਈ। ਪੁਲਸ ਵਲੋਂ ਰੇਲਗੱਡੀਆ ਵਿਚ ਦਾਖ਼ਲ ਹੋ ਕੇ ਜਾਂਚ ਕੀਤੀ ਗਈ ਅਤੇ ਸਵਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਤਿਤ ਸ਼ਹਿਰ ਦੀਆਂ ਜਨਤਕ ਅਤੇ ਭੀੜ ਵਾਲੀਆਂ ਥਾਵਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਫਲੈਗ ਮਾਰਚ ਕੱਢ ਕੇ ਵੀ ਲੋਕਾਂ ਨੂੰ ਸੁਰੱਖਿਆਂ ਦਾ ਭਰੋਸਾ ਦਿਵਾਇਆ ਗਿਆ।
