50 ਕਿਲੋ ਗਾਂਜੇ ਸਮੇਤ 1 ਵਿਅਕਤੀ ਕਾਬੂ

Thursday, Aug 06, 2026 - 06:25 PM (IST)

50 ਕਿਲੋ ਗਾਂਜੇ ਸਮੇਤ 1 ਵਿਅਕਤੀ ਕਾਬੂ

ਬਰੇਟਾ (ਬਾਂਸਲ) : ਸਥਾਨਕ ਪੁਲਸ ਵੱਲੋਂ ਦਿਆਲਪੁਰਾ ਰੋਡ 'ਤੇ ਸ਼ੱਕੀ ਵਿਅਕਤੀ ਨੂੰ 50 ਕਿਲੋ ਗਾਂਜੇ ਸਮੇਤ  ਗ੍ਰਿਫਤਾਰ ਕੀਤਾ ਹੈ। ਡੀ.ਐੱਸ.ਪੀ. ਸਿਕੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ਼ ਬਰਾਂਚ ਪੁਲਸ ਵੱਲੋਂ ਦਿਆਲਪੁਰਾ ਰੋਡ 'ਤੇ ਗਸ਼ਤ ਦੌਰਾਨ ਸ਼ੱਕੀ ਹਾਲਤ ਵਿਚ ਘੁੰਮ ਰਹੇ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 50 ਕਿਲੋ ਗਾਂਜਾ ਬਰਾਮਦ ਹੋਇਆ। ਵਿਅਕਤੀ ਦੀ ਪਛਾਣ ਤੇਲੂ ਰਾਮ ਪੁੱਤਰ ਚਾਂਦੀ ਰਾਮ ਵਜੋਂ ਹੋਈ। ਉਕਤ ਖਿਲਾਫ ਐੱਨ.ਡੀ.ਪੀ.ਸੀ ਐਕਟ ਦੇ ਤਹਿਤ ਮੁਕੱਦਮਾ ਦਰਜ ਹੋਇਆ। ਉਪਰੋਕਤ ਵਿਅਕਤੀ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ, ਫਿਲਹਾਲ ਪੁਲਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ। 


author

Gurminder Singh

Content Editor

Related News