ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ

Tuesday, Jul 06, 2021 - 06:36 PM (IST)

ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ

ਬਠਿੰਡਾ (ਵਿਜੇ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਜੱਸੀ ਪੌ ਵਾਲੀ ਵਿੱਚ ਦਿਲ ਦਹਿਲਾ ਦੇਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਪਿੰਡ ’ਚ ਰਹਿਣ ਵਾਲੇ ਇਕ ਨੌਜਵਾਨ ਵਲੋਂ ਆਪਣੀ ਹੀ ਮਾਂ ਦੇ ਪ੍ਰੇਮੀ ਨੂੰ ਅੱਗ ਲਗਾ ਕੇ ਜ਼ਿੰਦਾ ਸਾੜ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਅੱਗ ’ਚ ਝੁਲਸੇ ਵਿਅਕਤੀ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਸ ਦੀ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਮੌਤ ਹੋ ਗਈ। ਦੂਜੇ ਪਾਸੇ ਘਟਨਾ ਵਾਲੀ ਥਾਂ ’ਤੇ ਪੁੱਜੀ ਥਾਣਾ ਸਦਰ ਬਠਿੰਡਾ ਦੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸੜਕ ਹਾਦਸੇ ’ਚ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਘਰ ’ਚ ਪਿਆ ਚੀਕ-ਚਿਹਾੜਾ

ਇਸ ਘਟਨਾ ਦੇ ਸਬੰਧ ’ਚ ਪੀੜਤ ਹਰਵਿੰਦਰ ਸਿੰਘ ਵਾਸੀ ਜੱਸੀ ਪੌ ਵਾਲੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਸੰਤੋਖ ਸਿੰਘ ਦੇ ਜਗਦੀਪ ਸਿੰਘ ਪੁੱਤਰ ਬਾਬੂ ਸਿੰਘ ਦੀ ਮਾਤਾ ਨਾਲ ਨਾਜਾਇਜ਼ ਸੰਬੰਧ ਸਨ। ਜਗਦੀਪ ਸਿੰਘ ਉਸ ਦੇ ਪਿਤਾ ਨੂੰ ਪਸੰਦ ਨਹੀਂ ਸੀ ਕਰਦਾ ਅਤੇ ਇਸੇ ਗੱਲ ਦੀ ਉਹ ਉਨ੍ਹਾਂ ਨਾਲ ਰੰਜਿਸ਼ ਰੱਖਦਾ ਸੀ। ਉਸ ਨੇ ਦੱਸਿਆ ਕਿ ਇਸੇ ਰੰਜ਼ਿਸ਼ ਦੇ ਤਹਿਤ ਕਥਿਤ ਦੋਸ਼ੀ ਜਗਦੀਪ ਨੇ ਉਸ ਦੇ ਪਿਤਾ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਜ਼ਿੰਦਾ ਅੱਗ ਲਗਾ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਅਨੋਖੀ ਠੱਗੀ! ਵਿਆਹ ਤੋਂ 2 ਦਿਨ ਬਾਅਦ ਲਾੜੀ ਸ਼ੁਰੂ ਕਰਦੀ ਸੀ ਅਸਲ ਖੇਡ, ਹੈਰਾਨ ਕਰ ਦੇਵੇਗਾ ਗਿਰੋਹ ਦਾ ਕਾਰਨਾਮਾ

ਅੱਗ ਲੱਗਣ ਕਾਰਨ ਸੰਤੋਖ ਸਿੰਘ 90 ਫ਼ੀਸਦੀ ਤੱਕ ਸੜ ਗਿਆ, ਜਿਸਨੂੰ ਉਨ੍ਹਾਂ ਨੇ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਸਦਰ ਬਠਿੰਡਾ ਦੇ ਏ.ਐੱਸ.ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਸੰਤੋਖ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਜਗਦੀਪ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

 


author

rajwinder kaur

Content Editor

Related News