ਬਠਿੰਡਾ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਪੜ੍ਹੋ ਕਿਸ ਵਾਰਡ 'ਚ ਕੌਣ ਚੱਲ ਰਿਹਾ ਅੱਗੇ

Friday, May 29, 2026 - 10:38 AM (IST)

ਬਠਿੰਡਾ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਪੜ੍ਹੋ ਕਿਸ ਵਾਰਡ 'ਚ ਕੌਣ ਚੱਲ ਰਿਹਾ ਅੱਗੇ

ਬਠਿੰਡਾ (ਵਿਜੇ ਵਰਮਾ) : ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਤੋਂ ਗਿਆਨੀ ਜੈਲ ਸਿੰਘ ਕਾਲਜ ਅਤੇ ਆਈ. ਐੱਚ. ਐੱਮ. ਬਠਿੰਡਾ ਵਿਖੇ ਸਖ਼ਤ ਸੁਰੱਖਿਆ ਹੇਠ ਸ਼ੁਰੂ ਹੋ ਗਈ। ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਗਿਣਤੀ ਪ੍ਰਕਿਰਿਆ ਦੇ ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਈ ਵਾਰਡਾਂ 'ਚ ਬੜ੍ਹਤ ਮਿਲਦੀ ਦਿਖਾਈ ਦਿੱਤੀ ਹੈ, ਜਦੋਂ ਕਿ ਆਜ਼ਾਦ ਉਮੀਦਵਾਰ ਵੀ ਮਜ਼ਬੂਤ ਟੱਕਰ ਦਿੰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : Punjab MC Elections Result 2026 : ਮੋਹਾਲੀ 'ਚ ਵੋਟਾਂ ਦੀ ਗਿਣਤੀ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ 'ਚ ਵੀ ਕਈ ਵਾਰਡਾਂ 'ਚ ਸਖ਼ਤ ਮੁਕਾਬਲਾ ਬਣਿਆ ਹੋਇਆ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਪਾਰਟੀ ਦੀ ਸਪੱਸ਼ਟ ਤਸਵੀਰ ਸਾਹਮਣੇ ਨਹੀਂ ਆ ਸਕੀ ਅਤੇ ਆਖ਼ਰੀ ਨਤੀਜਿਆਂ ਲਈ ਲੋਕਾਂ ਦੀ ਉਤਸੁਕਤਾ ਬਣੀ ਹੋਈ ਹੈ। ਗਿਣਤੀ ਕੇਂਦਰਾਂ ਦੇ ਬਾਹਰ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ 'ਚ ਜਿੱਤ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ।

ਇਹ ਵੀ ਪੜ੍ਹੋ : GNDU ਦੇ VC ਤੇ ਰਜਿਸਟਰਾਰ ਨੂੰ ਕੈਦ ਦੀ ਸਜ਼ਾ, ਪੜ੍ਹੋ ਹਾਈਕੋਰਟ ਨੇ ਕਿਉਂ ਸੁਣਾਇਆ ਸਖ਼ਤ ਫ਼ੈਸਲਾ
ਦੂਜੇ ਪਾਸੇ ਮੀਡੀਆ ਕਰਮੀਆਂ ਨੂੰ ਗਿਣਤੀ ਸਥਾਨ ਤੋਂ ਦੂਰ ਰੱਖਿਆ ਗਿਆ, ਜਿਸ ਕਾਰਨ ਜਾਣਕਾਰੀ ਸਿਰਫ਼ ਅਧਿਕਾਰਿਕ ਰੁਝਾਨਾਂ ਰਾਹੀਂ ਹੀ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਸੈਮੀਫਾਈਨਲ ਵਜੋਂ ਵੀ ਦੇਖਿਆ ਜਾ ਰਿਹਾ ਹੈ ਅਤੇ ਬਠਿੰਡਾ ਦੀ ਇਹ ਚੋਣ ਸਿਆਸੀ ਪੱਖੋਂ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।

 ਪੜ੍ਹੋ ਕਿਸ ਵਾਰਡ 'ਚ ਕੌਣ ਚੱਲ ਰਿਹਾ ਅੱਗੇ

ਲਹਿਰਾ ਮੁਹੱਬਤ
ਵਾਰਡ ਨੰਬਰ-1 ਜਸਵੀਰ ਸਿੰਘ (ਆਜ਼ਾਦ) 39 ਵੋਟਾਂ ਨਾਲ ਜੇਤੂ
ਵਾਰਡ ਨੰਬਰ-2 ਗੁਰਤੇਜ ਸਿੰਘ (ਅਕਾਲੀ ਦਲ) 66 ਵੋਟਾਂ ਨਾਲ ਜੇਤੂ
ਵਾਰਡ ਨੰਬਰ-3 ਰਾਜਪ੍ਰੀਤ ਕੌਰ (ਆਜ਼ਾਦ) 221 ਵੋਟਾਂ ਨਾਲ ਜੇਤੂ
ਵਾਰਡ ਨੰਬਰ-4 ਮੋਹਨ ਲਾਲ (ਆਜ਼ਾਦ) 85 ਵੋਟਾਂ ਨਾਲ ਜੇਤੂ
ਵਾਰਡ ਨੰਬਰ-5 ਗੁਰਮੀਤ ਕੌਰ (ਅਕਾਲੀ ਦਲ) 57 ਵੋਟਾਂ ਨਾਲ ਜੇਤੂ
ਵਾਰਡ ਨੰਬਰ-6 ਮੇਵਾ ਸਿੰਘ (ਅਕਾਲੀ ਦਲ) 8 ਵੋਟਾਂ ਨਾਲ ਜੇਤੂ
ਵਾਰਡ ਨੰਬਰ-42 ਤੋਂ ਭਾਜਪਾ ਉਮੀਦਵਾਰ ਰੀਤੂ ਰਾਣੀ 61 ਵੋਟਾਂ ਨਾਲ ਜਿੱਤੇ 
ਭਾਈ ਰੂਪਾ
ਵਾਰਡ ਨੰਬਰ-1 ਜਸਪ੍ਰੀਤ ਸਿੰਘ (ਆਪ) 199 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-2 ਗੁਰਸੇਵਕ ਸਿੰਘ (ਆਪ) 130 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-3 ਪਰਮਿੰਦਰ ਕੌਰ (ਆਜ਼ਾਦ) 32 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-4 ਜਸਵੀਰ ਸਿੰਘ  (ਆਪ) 9 ਵੋਟਾਂ ਨਾਲ ਜਿੱਤੇ
ਕੋਟਫੱਤਾ
ਵਾਰਡ ਨੰਬਰ-3 ਸੁਖਦੀਪ ਕੌਰ (ਆਜ਼ਾਦ) 288 ਵੋਟਾਂ ਨਾਲ ਜਿੱਤੇ
ਕੋਟਫੱਤਾ ਵਾਰਡ ਨੰਬਰ-4 : ਮਲਕੀਤ ਕੌਰ (ਆਜ਼ਾਦ) ਜੇਤੂ
ਕੋਟਫੱਤਾ ਵਾਰਡ ਨੰਬਰ-6 ਇਕਬਾਲ ਸਿੰਘ (ਆਜ਼ਾਦ) ਜੇਤੂ
ਗੋਨਿਆਣਾ 
ਵਾਰਡ ਨੰਬਰ-1 ਗੁਰਮੀਤ ਕੌਰ (ਆਜ਼ਾਦ) 214 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-2 ਕਸ਼ਮੀਰੀ ਲਾਲ (ਆਪ) 181 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-3 ਮੰਜੂ ਜੈਨ (ਆਜ਼ਾਦ) 373 ਵੋਟਾਂ ਨਾਲ ਜਿੱਤੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e

 


author

Babita

Content Editor

Related News