ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਪ੍ਰੇਮੀ ਨੇ ਕਤਲ ਕੀਤੀ ਪ੍ਰੇਮਿਕਾ ਦੀ ਧੀ, ਅਟੈਚੀ 'ਚ ਲਾਸ਼ ਪਾ ਕੇ ਜੰਗਲਾਂ 'ਚ ਸੁੱਟਿਆ
Saturday, Jun 06, 2026 - 05:15 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਤੋਂ ਇਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਆਸ਼ਿਕ ਨੇ ਆਪਣੀ ਪ੍ਰੇਮਿਕਾ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦਾ ਦਿਲ ਇਥੇ ਹੀ ਨਹੀਂ ਭਰਿਆ ਅਤੇ ਫਿਰ ਲਾਸ਼ ਨੂੰ ਇਕ ਅਟੈਚੀ ਨੂੰ ਪਾ ਕੇ ਜੰਗਲਾਂ ਵਿੱਚ ਸੁੱਟਿਆ ਦਿੱਤਾ। ਨਵਾਂਸ਼ਹਿਰ ਦੀ ਪੁਲਸ ਨੇ ਪ੍ਰੇਮ ਸੰਬੰਧਾਂ 'ਚ ਅੜਿੱਕਾ ਬਣ ਰਹੀ 16 ਸਾਲਾ ਨਾਬਾਲਗ ਕੁੜੀ ਦਾ ਗਲਾ ਘੁੱਟ ਕੇ ਕਤਲ ਕਰਕੇ ਲਾਸ਼ ਨੂੰ ਅਟੈਚੀ 'ਚ ਪਾ ਕੇ ਜੰਗਲ 'ਚ ਲਿਜਾ ਕੇ ਸਾੜਨ ਵਾਲੇ ਮਹਿਲਾ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਲਾਸ਼ ਨੂੰ ਟਿਕਾਣੇ ਲਗਾਉਣ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! 5 ਲੱਖ 'ਚ ਵੇਚਿਆ ਪਹਿਲੀ ਪਤਨੀ ਦਾ ਨਵਜੰਮਿਆ ਜਵਾਕ
ਪ੍ਰੈੱਸ ਕਾਨਫ਼ਰੰਸ ਵਿੱਚ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਇਸ ਕਤਲ ਦਾ ਖ਼ੁਲਾਸਾ ਕਰਦੇ ਦੱਸਿਆ ਕਿ 2 ਜੂਨ ਨੂੰ ਮ੍ਰਿਤਕ ਕੁੜੀ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਉਹ 29 ਮਈ ਨੂੰ ਕੰਮ ’ਤੇ ਗਈ ਸੀ ਤਾਂ ਕੋਈ ਅਣਪਛਾਤਾ ਵਿਅਕਤੀ ਉਸ ਦੀ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ। ਜਿਸ ’ਤੇ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪੁਲਸ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਜੰਗ ਦਾ ਮੈਦਾਨ ਬਣਿਆ ਜਲੰਧਰ ਦਾ ਇਹ ਥਾਣਾ! ਰਾਜੀਨਾਮੇ ਲਈ ਪਹੁੰਚੀ ਔਰਤ ਨੂੰ ਪੁਲਸ ਸਾਹਮਣੇ...
ਉਸ ਨੇ ਦੱਸਿਆ ਕਿ ਉਕਤ ਤਫ਼ਤੀਸ਼ ਦੌਰਾਨ ਸ਼ੱਕੀ ਵਿਅਕਤੀ ਗੁਰਵਿੰਦਰ ਸਿੰਘ ਉਰਫ਼ ਗੁਰਪ੍ਰੀਤ ਉਰਫ਼ ਗੋਪਾ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਜਾਡਲੀ ਥਾਣਾ ਬਲਾਚੌਰ ਦਾ ਨਾਮ ਸਾਹਮਣੇ ਆਉਣ 'ਤੇ ਉਸ ਨੂੰ ਪੁਲਸ ਹਿਰਾਸਤ ਵਿਚ ਲੈ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਮਹਿਲਾ ਦੀ ਧੀ ਦਾ 29 ਮਈ ਨੂੰ ਜਦੋਂ ਉਹ ਕਿਰਾਏ ਦੇ ਘਰ ਵਿਚ ਇਕੱਲੀ ਸੀ ਤਾਂ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਉਸ ਨੂੰ ਅਟੈਚੀ ਵਿੱਚ ਬੰਦ ਕਰਕੇ ਗੜ੍ਹਸ਼ੰਕਰ ਦੇ ਪਿੰਡ ਖੁਰਾਲਗੜ੍ਹ ਦੇ ਜੰਗਲਾਂ ਵਿੱਚ ਲੈ ਜਾ ਕੇ ਸਾੜ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਸੜੀ ਹੋਈ ਲਾਸ਼ ਦਾ ਪਿੰਜਰ ਪੁਲਸ ਨੇ ਬਰਾਮਦ ਕਰ ਲਿਆ ਹੈ। ਜਿਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪਾਣੀ ਭਰਦੇ ਸਮੇਂ ਕੁੜੀ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
ਨਾਜਾਇਜ਼ ਸੰਬੰਧਾਂ 'ਚ ਰੋੜਾ ਸਮਝਦਾ ਸੀ ਮੁਲਜ਼ਮ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਗੁਰਵਿੰਦਰ ਸਿੰਘ ਦੇ ਮ੍ਰਿਤਕ ਕੁੜੀ ਦੀ ਮਾਤਾ ਊਸ਼ਾ ਰਾਣੀ ਨਾਲ ਪ੍ਰੇਮ ਸੰਬੰਧ ਸਨ, ਜਿਸ ਕਰਕੇ ਦੋਸ਼ੀ ਗੁਰਵਿੰਦਰ ਸਿੰਘ, ਊਸ਼ਾ ਰਾਣੀ ਦੇ ਘਰ ਆਉਂਦਾ ਜਾਂਦਾ ਸੀ, ਜਿਸ ਨੂੰ ਮ੍ਰਿਤਕਾ ਕੁੜੀ ਚੰਗਾ ਨਹੀਂ ਸੀ ਸਮਝਦੀ। ਇਸੇ ਗੱਲ ਦੀ ਰੰਜਿਸ਼ ਤਹਿਤ ਦੋਸ਼ੀ ਗੁਰਵਿੰਦਰ ਸਿੰਘ ਨੇ ਮਿਤੀ 29 ਮਈ ਨੂੰ ਸਵੇਰ ਦੇ ਸਮੇਂ ਜਦੋਂ ਊਸ਼ਾ ਰਾਣੀ ਆਪਣੇ ਕੰਮ 'ਤੇ ਚਲੀ ਗਈ ਤਾਂ ਉਸ ਨੇ ਕੁੜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮ ਗੁਰਵਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਇਸ ਦਾ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਮੁਲਜ਼ਮ ਵੀ ਮ੍ਰਿਤਕਾ ਦੀ ਮਾਂ ਨਾਲ ਥਾਣੇ ਆਇਆ ਸੀ, ਬਰਾਬਰ ਉਸ ਸਬੰਧੀ ਪੁੱਛ ਪੜਤਾਲ ਕਰਦਾ ਰਿਹਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ 4 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਜਲੰਧਰ 'ਚ ਹੋਈ ਵਿਆਹੁਤਾ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਹੋਏ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
