ਕੈਨੇਡਾ ਤੋਂ ਆਈ ਮਨਹੂਸ ਖ਼ਬਰ: ਨਡਾਲੀ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Wednesday, May 27, 2026 - 07:16 AM (IST)

ਕੈਨੇਡਾ ਤੋਂ ਆਈ ਮਨਹੂਸ ਖ਼ਬਰ: ਨਡਾਲੀ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਬੇਗੋਵਾਲ (ਬੱਬਲਾ) : ਆਪਣੇ ਸੁਨਹਿਰੀ ਭਵਿੱਖ ਲਈ ਰੋਟੀ ਰੋਜ਼ੀ ਦੀ ਭਾਲ ’ਚ ਵਿਦੇਸ਼ ਕੈਨੇਡਾ ਗਏ ਪਿੰਡ ਨਡਾਲੀ ਦੇ ਨੌਜਵਾਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ ਰਿੰਪਲ ਪੁੱਤਰ ਅਮਰੀਕਾ ਸਿੰਘ ਵਾਸੀ ਪਿੰਡ ਨਡਾਲੀ ਕਰੀਬ 4 ਸਾਲ ਪਹਿਲਾ ਕੈਨੇਡਾ ਗਿਆ ਸੀ ਜੋ ਉਥੇ ਆਪਣੀ ਪਤਨੀ ਸਮੇਤ ਰਹਿ ਰਿਹਾ ਸੀ, ਜੋ ਰਾਤ ਸਮੇਂ ਆਪਣੇ ਬੈਡ ਤੇ ਸੁੱਤਾ ਪਰ ਦਿਨ ਵਾਲੇ ਉਠਿਆ ਹੀ ਨਹੀਂ ਜਿਸਦੀ ਕਿ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਧਮਾਕਿਆਂ ਨਾਲ ਦਹਿਲਿਆ ਇਲਾਕਾ! PSPCL ਦੀ ਟਰਾਂਸਫਾਰਮਰ ਰਿਪੇਅਰ ਵਰਕਸ਼ਾਪ 'ਚ ਲੱਗੀ ਭਿਆਨਕ ਅੱਗ

ਧਰਮਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ। ਘਰ ’ਚ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਇਲਾਕੇ ’ਚ ਸੋਗ ਪਸਰਿਆ ਪਿਆ ਹੈ। ਇਸ ਦੁੱਖ ਦੀ ਘੜੀ ਚ ਸ਼ਾਮਿਲ ਹੋਣ ਲਈ ਪਿੰਡ ਵਾਸੀਆਂ ਦਾ ਤਾਂਤਾ ਲੱਗਿਆ ਹੋਇਆ ਸੀ ਤੇ ਹਰ ਪਾਸੇ ਸੋਗ ਦਾ ਮਾਹੌਲ ਨਜ਼ਰ ਆ ਰਿਹਾ ਸੀ। ਇਸ ਮੌਕੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਉਨ੍ਹਾਂ ਦੇ ਜੱਦੀ ਪਿੰਡ ਨਡਾਲੀ ਵਿਚ ਕੀਤੀਆਂ ਜਾਣ।   

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News