ਬਠਿੰਡਾ ''ਚ ਸਖ਼ਤ ਸੁਰੱਖਿਆ ਹੇਠ ਹੋ ਰਹੀ ਵੋਟਿੰਗ, ਦੁਪਹਿਰ 2 ਵਜੇ ਤੱਕ 47.52 ਫ਼ੀਸਦੀ ਪਈਆਂ ਵੋਟਾਂ

Tuesday, May 26, 2026 - 03:34 PM (IST)

ਬਠਿੰਡਾ ''ਚ ਸਖ਼ਤ ਸੁਰੱਖਿਆ ਹੇਠ ਹੋ ਰਹੀ ਵੋਟਿੰਗ, ਦੁਪਹਿਰ 2 ਵਜੇ ਤੱਕ 47.52 ਫ਼ੀਸਦੀ ਪਈਆਂ ਵੋਟਾਂ

ਬਠਿੰਡਾ (ਵਿਜੇ ਵਰਮਾ) : ਬਠਿੰਡਾ 'ਚ ਵੋਟਾਂ ਪੈਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਅਤੇ ਲੋਕ ਪੋਲਿੰਗ ਬੂਥਾਂ 'ਤੇ ਪੁੱਜ ਰਹੇ ਹਨ। ਹਾਲਾਂਕਿ ਸਵੇਰ ਵੇਲੇ ਵਾਰਡ ਨੰਬਰ-3 'ਚ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਫਾਇਰਿੰਗ ਦੀ ਘਟਨਾ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਸੀ ਪਰ ਇਸ ਤੋਂ ਬਾਅਦ ਵੋਟਾਂ ਪੈਣ ਦਾ ਕੰਮ ਸ਼ਾਂਤੀ ਨਾਲ ਚੱਲ ਰਿਹਾ ਹੈ। ਜ਼ਿਲ੍ਹਾ ਬਠਿੰਡਾ ’ਚ ਨਗਰ ਨਿਗਮ ਬਠਿੰਡਾ, ਨਗਰ ਕੌਂਸਲ ਭੁੱਚੋ ਮੰਡੀ, ਗੋਨਿਆਣਾ, ਰਾਮਾਂ ਮੰਡੀ, ਮੌੜ ਮੰਡੀ, ਕੋਟਫੱਤਾ ਅਤੇ ਸੰਗਤ ਮੰਡੀ ਦੇ ਨਾਲ-ਨਾਲ ਨਗਰ ਪੰਚਾਇਤ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਨਗਰ ਪੰਚਾਇਤਾਂ ਲਈ ਵੋਟਾਂ ਸ਼ਾਮ 5 ਵਜੇ ਤੱਕ ਪੈਣਗੀਆਂ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ’ਚ 1118 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ’ਚੋਂ 82 ਨਾਮਜ਼ਦਗੀਆਂ ਵੱਖ-ਵੱਖ ਕਾਰਨਾਂ ਕਰ ਕੇ ਰੱਦ ਪਾਈਆਂ ਗਈਆਂ, 227 ਨਾਮਜ਼ਦਗੀ ਪੱਤਰ ਵਾਪਸ ਲਏ ਗਏ ਅਤੇ 14 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਅਤੇ ਹੁਣ 210 ਵਾਰਡਾਂ ਲਈ 795 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ।
ਦੁਪਹਿਰ 2 ਵਜੇ ਤੱਕ 47.52 ਫ਼ੀਸਦੀ ਪਈਆਂ ਵੋਟਾਂ
ਦੁਪਹਿਰ 12 ਵਜੇ ਤੱਕ 33.81 ਫ਼ੀਸਦੀ ਪਈਆਂ ਵੋਟਾਂ


author

Babita

Content Editor

Related News