ਉਪਰਾਲਾ : ਇਸ ਪਿੰਡ ਦੇ ਸਰਕਾਰੀ ਸਕੂਲ 'ਚ ਮਿਲੇਗੀ ਹਰ ਸਹੂਲਤ (ਤਸਵੀਰਾਂ)
Thursday, Dec 20, 2018 - 01:52 PM (IST)

ਬਠਿੰਡਾ(ਅਮਿਤ)— ਬਠਿੰਡਾ ਦੇ ਪਿੰਡ ਜੋਗਾਨੰਦ ਵਿਚ ਪਿੰਡ ਵਾਸੀਆਂ ਵਲੋਂ ਇਕ ਚੰਗੀ ਪਹਿਲ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਪੈਸੇ ਇਕੱਠੇ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਹੈ। ਸਕੂਲ ਵਿਚ ਰੰਗ-ਰੋਗਨ ਕਰਵਾ ਕੇ ਬਰਾਮਦੇ ਵਿਚ ਸਲੋਗਨ ਲਿਖਾਏ ਗਏ ਹਨ ਅਤੇ ਸਮਾਰਟ ਕਲਾਸਾਂ ਵੀ ਬਣਾਈਆਂ ਜਾ ਰਹੀਆਂ ਹਨ। ਇਸ ਦੋਂ ਇਲਾਵਾ ਪਾਰਕ ਵਿਚ ਬੱਚਿਆਂ ਦੇ ਖੇਡਣ ਲਈ ਝੂਟੇ ਅਤੇ ਕਈ ਤਰ੍ਹਾਂ ਦੀਆਂ ਹੋਰ ਸੁਵਿਧਾਵਾਂ ਵੀ ਉਪਲਬੱਧ ਕਰਵਾਈਆਂ ਜਾਣਗੀਆਂ। ਇਹ ਸਭ ਇਸ ਲਈ ਕੀਤਾ ਗਿਆ ਹੈ ਤਾਂ ਕਿ ਪਿੰਡ ਵਿਚ ਰਹਿੰਦੇ ਗਰੀਬ ਘਰਾਂ ਦੇ ਬੱਚੇ ਚੰਗੇ ਮਾਹੌਲ ਵਿਚ ਪੜ੍ਹ ਸਕਣ।
ਉਥੇ ਹੀ ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕ ਵੀ ਪਿੰਡ ਵਾਸੀਆਂ ਦੀ ਇਸ ਪਹਿਲ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਜੋ ਸਹਿਯੋਗ ਦਿੱਤਾ ਹੈ, ਉਹ ਕਾਫੀ ਪ੍ਰਸ਼ੰਸਾਯੋਗ ਹੈ ਅਤੇ ਇਸ ਲਈ ਉਹ ਖੁਦ ਵੀ ਇਸ ਵਿਚ ਰੂਚੀ ਦਿਖਾ ਰਹੇ ਹਨ। ਬੱਚਿਆਂ ਨੂੰ ਚੰਗੇ ਮਾਹੌਲ ਵਿਚ ਪੜ੍ਹਾਉਣ ਲਈ ਇਹ ਇਕ ਚੰਗੀ ਪਹਿਲ ਹੈ।