ਬਟਾਲਾ ਗੋਲੀਕਾਂਡ ਮਾਮਲਾ : ਜਾਣੋਂ ਕਿਉਂ ਕਾਂਗਰਸੀ ਆਗੂ ਨੇ ਇਕੋ ਪਰਿਵਾਰ ਦੇ 4 ਜੀਆਂ ਦਾ ਕੀਤਾ ਕਤਲ

Sunday, Jul 04, 2021 - 05:01 PM (IST)

ਬਟਾਲਾ ਗੋਲੀਕਾਂਡ ਮਾਮਲਾ : ਜਾਣੋਂ ਕਿਉਂ ਕਾਂਗਰਸੀ ਆਗੂ ਨੇ ਇਕੋ ਪਰਿਵਾਰ ਦੇ 4 ਜੀਆਂ ਦਾ ਕੀਤਾ ਕਤਲ

ਬਟਾਲਾ (ਸਾਹਿਲ): ਪੁਲਸ ਜ਼ਿਲ੍ਹਾ ਬਟਾਲਾ ਵਿੱਚ ਪੈਂਦਾ ਪਿੰਡ ਬੱਲੜਵਾਲ ਉਸ ਵੇਲੇ ਪੁਲਸ ਛਾਉਣੀ ’ਚ ਤਬਦੀਲ ਹੋ ਗਿਆ, ਜਦੋਂ ਅੱਜ ਸਵੇਰੇ ਤੜਕਸਾਰ ਕਾਂਗਰਸੀ ਆਗੂ ਨੇ ਕਾਂਗਰਸੀ ਪਰਿਵਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਂਦਿਆਂ ਇਕੋ ਪਰਿਵਾਰ ਦੇ 4 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ’ਚ ਦੋ ਹੋਰ ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ -  ਬਟਾਲਾ ’ਚ ਵੱਡੀ ਵਾਰਦਾਤ: ਚੜ੍ਹਦੀ ਸਵੇਰ ਪਿੰਡ ਬੱਲੜਵਾਲ ’ਚ ਚੱਲੀਆਂ ਅਨ੍ਹੇਵਾਹ ਗੋਲੀਆਂ, ਪਰਿਵਾਰ ਦੇ 4 ਜੀਆਂ ਦੀ ਮੌਤ

ਕਿਉਂ ਚਲਾਈਆਂ ਗੋਲੀਆਂ?
ਪਿੰਡ ਬੱਲੜਵਾਲ ਦੇ ਰਹਿਣ ਵਾਲੇ ਕਾਂਗਰਸੀ ਪਰਿਵਾਰ ਦੇ ਚਾਰ ਜੀਅ ਜਿੰਨ੍ਹਾਂ ਵਿੱਚ ਮੰਗਲ ਸਿੰਘ (70) ਪੁੱਤਰ ਉਜਾਗਰ ਸਿੰਘ, ਸੁਖਵਿੰਦਰ ਸਿੰਘ (40) ਪੁੱਤਰ ਮੰਗਲ ਸਿੰਘ, ਜਸਬੀਰ ਸਿੰਘ (35) ਪੁੱਤਰ ਮੰਗਲ ਸਿੰਘ ਅਤੇ ਬੱਬਲਦੀਪ ਸਿੰਘ ( 21) ਪੁੱਤਰ ਜਸਬੀਰ ਸਿੰਘ, ਸਵੇਰੇ 6 ਵਜੇ ਦੇ ਕਰੀਬ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਇਸੇ ਦੌਰਾਨ ਪਿੰਡ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਸੁਖਵਿੰਦਰ ਸਿੰਘ ਉਰਫ ਸੋਨੀ ਤੇ ਜਤਿੰਦਰ ਸਿੰਘ ਉਰਫ ਜੋਤੀ ਪੁੱਤਰਾਨ ਦੀਦਾਰ ਸਿੰਘ ਵਾਸੀ ਪਿੰਡ ਬੱਲੜਵਾਲ, ਜੋ ਕਾਂਗਰਸ ਪਾਰਟੀ ਨਾਲ ਸਬੰਧਤ ਹਨ, ਨੇ ਮੋਟਰਸਾਈਕਲ ’ਤੇ ਖੇਤਾਂ ਵਿੱਚ ਜਾ ਕੇ ਉਕਤ ਮੈਂਬਰਾਂ ’ਤੇ ਇਲੈਕਸ਼ਨ ਸਬੰਧੀ ਰੰਜਿਸ਼ ਦੇ ਚਲਦਿਆਂ ਆਪਣੇ ਲਾਈਸੈਂਸੀ ਪਿਸਤੌਲ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਕਾਰਨ ਉਕਤ ਸਾਰੇ ਮੈਂਬਰਾਂ ਦੀ ਮੌਕੇ ’ਤੇ ਮੌਤ ਹੋ ਗਈ। ਇਸ ਬਾਰੇ ਉਕਤ ਵਿਅਕਤੀਆਂ ਦੇ ਘਰਦਿਆਂ ਨੂੰ ਪਤਾ ਚੱਲਿਆ ਤਾਂ ਇਨ੍ਹਾਂ ਦੇ ਦੋ ਹੋਰ ਪਰਿਵਾਰਕ ਮੈਂਬਰਾਂ ਜਰਮਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ, ਜਿਸ ’ਤੇ ਉਕਤ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਇਹ ਦੋਵੇਂ ਵੀ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਪਹਿਲਾਂ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਹਾਲਤ ਨਾਜ਼ੁਕ ਹੁੰਦੀ ਦੇਖ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

PunjabKesari

ਗੋਲੀਕਾਂਡ ਪਿੱਛੇ 3 ਕਾਰਨ ਜਾ ਰਹੇ ਹਨ ਦੱਸੇ:
ਉਕਤ ਗੋਲੀਕਾਂਡ 3 ਕਾਰਨਾਂ ਕਰਕੇ ਵਾਪਰੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੌਕੇ ’ਤੇ ਇਕੱਤਰ ਭੀੜ ਵਲੋਂ ਦੱਬੀ ਜ਼ੁਬਾਨ ਵਿੱਚ ਇਕ ਪਾਸੇ ਜਿਥੇ ਇਸ ਨੂੰ ਗੋਲੀਕਾਂਡ ਨੂੰ ਜ਼ਮੀਨੀ ਵਿਵਾਦ ਨਾਲ ਜੋੜਿਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਇਸ ਨੂੰ ਪ੍ਰੇਮ ਸੰਬੰਧਾਂ ਦਾ ਮਾਮਲਾ ਕਿਹਾ ਜਾ ਰਿਹਾ ਹੈ। ਤੀਜਾ ਕਾਰਨ ਡਿਪੂ ਲੈਣ ਦੀ ਰੰਜ਼ਿਸ ਕਾਰਨ ਵਾਪਰਿਆ ਘਟਨਾਕ੍ਰਮ ਦੱਸਿਆ ਜਾ ਰਿਹਾ ਹੈ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਗੋਲੀਆਂ ਚਲਾਉਣ ਵਾਲਿਆਂ ’ਚੋਂ ਇਕ ਵਿਅਕਤੀ ਕਾਂਗਰਸ ਪਾਰਟੀ ਦਾ ਆਗੂ ਵੀ ਹੈ, ਦੂਜੇ ਪਾਸੇ ਜਿੰਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ, ਉਹ ਵੀ ਪਰਿਵਾਰ ਕਾਂਗਰਸ ਪਾਰਟੀ ਨਾਲ ਸਬੰਧਤ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)

ਪੁਲਸ ਨੇ ਪਤਨੀ ਅਤੇ ਕੁੜੀ ਨੂੰ ਲਿਆ ਹਿਰਾਸਤ ’ਚ:
ਚਾਰ ਜੀਆਂ ਨੂੰ ਗੋਲੀਆਂ ਨਾਲ ਮਾਰ ਦੇਣ ਦੇ ਮਾਮਲੇ ਵਿੱਚ ਚਾਹੇ ਫਿਲਹਾਲ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਗੋਲੀਆਂ ਚਲਾਉਣ ਵਾਲੇ ਸਕੇ ਭਰਾਵਾਂ ਵਿੱਚੋਂ ਇਕ ਦੀ ਪਤਨੀ ਅਤੇ ਕੁੜੀ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਬੜੀ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਚੁੱਕੀ ਹੈ, ਤਾਂਕਿ ਇਸ ਦਾ ਅਸਲ ਸੱਚ ਪਤਾ ਲੱਗ ਸਕੇ। 

ਪੜ੍ਹੋ ਇਹ ਵੀ ਖ਼ਬਰ - ਨੌਜਵਾਨ ਦਾ ਘਿਨੌਣਾ ਕਾਰਾ : ਦੋਸਤੀ ਕਰਨ ਤੋਂ ਕੀਤਾ ਇਨਕਾਰ ਤਾਂ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ

ਪਿੰਡ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ:
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਵਾਪਰੇ ਘਟਨਾਕ੍ਰਮ ਦੇ ਬਾਅਦ ਜਿਥੇ ਸਮੁੱਚੇ ਪਿੰਡ ਬੱਲੜਵਾਲ ਵਿਖੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਪਰਿਵਾਰ ਵਿੱਚ ਚੀਕ ਚਿਹਾੜਾ ਮਚਿਆ ਪਿਆ ਹੈ। ਇਸਦੇ ਨਾਲ ਹੀ ਪਿੰਡ ਵਿਚ ਸੰਨ੍ਹਾਟਾ ਛਾਣ ਦੇ ਨਾਲ-ਨਾਲ ਸ਼ੋਕ ਦੀ ਲਹਿਰ ਦੌੜ ਗਈ ਹੈ।

ਪਿੰਡ ਬਦਲਿਆ ਪੁਲਸ ਛਾਉਣੀ ’ਚ:
ਪਿੰਡ ਪੁਰਾਣਾ ਬੱਲੜਵਾਲ ਵਿਖੇ ਵਾਪਰੇ ਦਿਲ ਦਹਿਲਾਉਣ ਵਾਲੇ ਇਸ ਘਟਨਾਕ੍ਰਮ ਦੀ ਸੂਚਨਾ ਮਿਲਦਿਆਂ ਐੱਸ.ਐੱਸ.ਪੀ ਬਟਾਲਾ ਰਛਪਾਲ ਸਿੰਘ, ਐੱਸ.ਪੀ. ਹੈੱਡਕੁਆਰਟਰ ਗੁਰਪ੍ਰੀਤ ਸਿੰਘ ਗਿੱਲ, ਐੱਸ.ਪੀ ਵਰਿੰਦਰਪ੍ਰੀਤ ਸਿੰਘ ਸਮੇਤ ਡੀ.ਐੱਸ.ਪੀ ਤੇ ਐੱਸ.ਐੱਚ.ਓ ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਹੋਏ ਹਨ। ਵੱਡੀ ਮਾਤਰਾ ’ਚ ਪੁਲਸ ਫੋਰਸ ਆਉਣ ਕਾਰਨ ਸਮੁੱਚਾ ਪਿੰਡ ਪੁਲਸ ਛਾਉਣੀ ਵਿੱਚ ਬਦਲਿਆ ਨਜ਼ਰ ਆਇਆ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ

ਕੀ ਕਹਿਣਾ ਹੈ ਐੱਸ.ਐੱਸ.ਪੀ ਦਾ?:
ਉਕਤ ਗੋਲੀਕਾਂਡ ਦੇ ਸਬੰਧ ਵਿੱਚ ਜਦੋਂ ਐੱਸ.ਐੱਸ.ਪੀ ਬਟਾਲਾ ਰਛਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਪਰਿਵਾਰਕ ਮੈਂਬਰਾਨ ਦੇ ਬਿਆਨਾਂ ਦੇ ਆਧਾਰ ’ਤੇ 4 ਜੀਆਂ ਨੂੰ ਗੋਲੀਆਂ ਮਾਰ ਕੇ ਮਾਰਨ ਵਾਲੇ ਉਕਤ ਦੋ ਸਕੇ ਭਰਾਵਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਹਿੱਤ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਛਾਪੇਮਾਰੀ ਕਰਦੇ ਹੋਏ ਜਲਦ ਸਬੰਧਤ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਬੰਦ ਕਰ ਦੇਵੇਗੀ।

ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਹੁਣ ਸੂਬੇ ਦੇ 2400 ਸਣੇ ਲੁਧਿਆਣਾ ਦੇ 32 ਪ੍ਰਾਇਮਰੀ ਸਕੂਲਾਂ ਦੀ ਛੱਤ ’ਤੇ ਸੱਜਣਗੇ ਸੋਲਰ ਪੈਨਲ  


author

rajwinder kaur

Content Editor

Related News