ਬਟਾਲਾ : ਗਲਤ ਦਵਾਈ ਖਾਣ ਨਾਲ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

Monday, Aug 05, 2019 - 05:23 PM (IST)

ਬਟਾਲਾ : ਗਲਤ ਦਵਾਈ ਖਾਣ ਨਾਲ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਬਟਾਲਾ (ਜ.ਬ) : ਨਜ਼ਦੀਕੀ ਪਿੰਡ ਲੀਲਕਲਾਂ 'ਚ ਗਲਤੀ ਨਾਲ ਗਲਤ ਦਵਾਈ ਖਾਣ ਨਾਲ ਇਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦਿਓਰ ਸੁਖਵਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਨਵਜਿੰਦਰ ਸਿੰਘ ਦੁਬਈ 'ਚ ਰਹਿੰਦਾ ਹੈ ਅਤੇ ਮੇਰੀ ਭਾਬੀ ਹਰਜਿੰਦਰ ਕੌਰ, ਉਸ ਦੀ 7 ਸਾਲਾਂ ਲੜਕੀ ਨਵਨੀਤ ਕੌਰ 4 ਸਾਲਾਂ ਬੇਟਾ ਨਵਕਿਰਨ ਸਿੰਘ ਘਰ 'ਚ ਇਕੱਲੇ ਰਹਿੰਦੇ ਸਨ। ਉਸ ਨੇ ਦੱਸਿਆ ਕਿ ਮੇਰੀ ਭਾਬੀ ਅਤੇ ਉਸ ਦੇ ਬੱਚੇ ਕੁਝ ਦਿਨ ਪਹਿਲਾਂ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਦੀ ਦਵਾਈ ਚਲ ਰਹੀ ਸੀ। ਬੀਤੀ 3 ਤਰੀਕ ਨੂੰ ਭਾਬੀ ਨੇ ਆਪਣੇ ਬੱਚਿਆਂ ਸਣੇ ਦਵਾਈ ਖਾਧੀ ਪਰ ਗਲਤੀ ਨਾਲ ਉਨ੍ਹਾਂ ਕੋਲੋਂ ਕੋਈ ਗਲਤ ਦਵਾਈ ਖਾਧੀ ਗਈ, ਜਿਸ ਨਾਲ ਸਾਰਿਆਂ ਦੀ ਹਾਲਤ ਖਰਾਬ ਹੋ ਗਈ ਤੇ ਉਨ੍ਹਾਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ,  ਜਿਥੇ ਉਨ੍ਹਾਂ ਦੀ ਮੌਤ ਹੋ ਗਈ।

ਇਸ ਸੰਬੰਧੀ ਥਾਣਾ ਕਾਦੀਆ ਦੇ ਏ. ਐੱਸ. ਆਈ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪਰਿਵਾਰਕ ਮੈਂਬਰਾ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।    


author

Baljeet Kaur

Content Editor

Related News