ਪੁੱਤਰ ਨੂੰ ਅਗਵਾ ਕਰਨ ਆਏ ਵਿਅਕਤੀ ਨੇ ਪਤਨੀ ''ਤੇ ਚਲਾਈਆਂ ਗੋਲੀਆਂ

Thursday, Jun 18, 2020 - 10:36 AM (IST)

ਪੁੱਤਰ ਨੂੰ ਅਗਵਾ ਕਰਨ ਆਏ ਵਿਅਕਤੀ ਨੇ ਪਤਨੀ ''ਤੇ ਚਲਾਈਆਂ ਗੋਲੀਆਂ

ਬਟਾਲਾ (ਜ. ਬ.) : ਬਟਾਲਾ ਨੇੜੇ ਪਿੰਡ ਮਸਾਣੀਆ ਵਿਖੇ ਪੁੱਤਰ ਨੂੰ ਅਗਵਾ ਕਰਨ ਆਏ ਵਿਅਕਤੀ ਨੇ ਪਤਨੀ 'ਤੇ ਗੋਲੀਆ ਚਲਾ ਦਿੱਤੀਆ ਹਨ। ਇਸ ਸਬੰਧੀ ਗੁਰਪਿੰਦਰ ਕੌਰ ਪੁੱਤਰੀ ਸਵ. ਕਰਨੈਲ ਸਿੰਘ ਨੇ ਦੱਸਿਆ ਕਿ ਮੇਰਾ ਵਿਆਹ 11 ਸਾਲ ਪਹਿਲਾ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੰਡੇਕੇ ਚੌਣੇ ਨਾਲ ਹੋਇਆ ਸੀ। ਮੇਰਾ ਪਤੀ ਪੇਸ਼ੇ ਵਜੋਂ ਇਕ ਵਕੀਲ ਹੈ ਅਤੇ ਮੇਰਾ ਇਕ 10 ਸਾਲ ਦਾ ਬੇਟਾ ਅਤੇ 7 ਸਾਲ ਦੀ ਬੇਟੀ ਹੈ। ਮੇਰਾ ਪਤੀ ਅਕਸਰ ਮੇਰੀ ਕੁੱਟ-ਮਾਰ ਕਰਦਾ ਰਹਿੰਦਾ ਸੀ, ਜਿਸ ਕਰ ਕੇ ਮੈਂ ਪਿਛਲੇ 2 ਸਾਲ ਤੋਂ ਪੇਕੇ ਘਰ ਰਹਿ ਰਹੀ ਹਾਂ।

ਇਹ ਵੀ ਪੜ੍ਹੋਂ : ਪ੍ਰੇਮੀ ਦੀ ਘਿਨੌਣੀ ਕਰਤੂਤ, 14 ਸਾਲਾ ਪ੍ਰੇਮਿਕਾ ਨਾਲ ਪਹਿਲਾਂ ਖੁਦ ਮਿਟਾਈ ਹਵਸ ਫਿਰ ਦੋਸਤਾਂ ਅੱਗੇ ਪਰੋਸਿਆ

ਅੱਜ ਉਹ 3 ਸਾਥੀਆਂ ਸਮੇਤ ਕਾਰ 'ਤੇ ਸਵਾਰ ਹੋ ਕੇ 12 ਵਜੇ ਦੇ ਕਰੀਬ ਮੇਰੇ ਪੇਕੇ ਘਰ ਪਿੰਡ ਮਸਾਣੀਆਂ ਆਇਆ ਅਤੇ ਬੇਟੇ ਨੂੰ ਬਹਿਲਾ ਕੇ ਕਾਰ 'ਚ ਬਿਠਾ ਲਿਆ ਅਤੇ ਉਸਨੂੰ ਲੈ ਜਾਣ ਹੀ ਲੱਗਾ ਸੀ ਕਿ ਮੈਂ ਤੁਰੰਤ ਕਾਰ ਦੇ ਪਿਛੇ ਭੱਜੀ ਅਤੇ ਉੱਚੀ -ਉੱਚੀ ਰੌਲਾ ਪਾਇਆ, ਮੇਰਾ ਰੋਲਾ ਸੁਣ ਕੇ ਮੁਹੱਲੇ ਵਾਲੇ ਇੱਕਠੇ ਹੋ ਗਏ ਤਾਂ ਪਤੀ ਨੇ ਮੇਰੇ ਵੱਲ ਗੋਲੀਆ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਮੈਂ ਮੁਸ਼ਕਲ ਨਾਲ ਆਪਣੀ ਜਾਨ ਬਚਾਈ, ਤਾਂ ਉਹ ਬੱਚੇ ਨੂੰ ਛੱਡ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋਂ :  ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸ਼ਹੀਦ ਮਨਦੀਪ, ਅੱਜ ਜੱਦੀ ਪਿੰਡ ਪੁੱਜੇਗੀ ਮ੍ਰਿਤਕ ਦੇਹ

ਇਸ ਸਬੰਧੀ ਜਦ ਮੌਕੇ 'ਤੇ ਪਹੁੰਚੇ ਚੌਂਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਏ. ਐੱਸ. ਆਈ. ਪੰਜਾਬ ਸਿੰਘ, ਕੁਲਦੀਪ ਸਿੰਘ, ਸਵਿੰਦਰ ਸਿੰਘ, ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਪਿੰਦਰ ਕੌਰ ਦੇ ਬਿਆਨ ਕਲਮਬੰਦ ਕਰ ਕੇ ਉਸ ਦੇ ਪਤੀ ਹਰਪ੍ਰੀਤ ਸਿੰਘ ਅਤੇ 3 ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ :  ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ


author

Baljeet Kaur

Content Editor

Related News