ਖੁਦ ਡੇਢ ਲੱਖ ਖ਼ਰਚ ਕੇ ਬੱਸ ਰਾਹੀਂ ਬਿਹਾਰ ਪਰਤੇ ਪ੍ਰਵਾਸੀ ਮਜ਼ਦੂਰ

07/06/2020 9:19:44 AM

ਬਟਾਲਾ (ਬੇਰੀ, ਯੋਗੀ, ਅਸ਼ਵਨੀ) : ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਹਰੇਕ ਵਿਅਕਤੀ ਦਾ ਕਾਰੋਬਾਰ ਬੰਦ ਹੋਇਆ ਪਿਆ ਹੈ, ਉਥੇ ਹੀ ਪ੍ਰਦੇਸ਼ਾਂ 'ਚੋਂ ਪੰਜਾਬ ਆਏ ਪ੍ਰਵਾਸੀ ਮਜ਼ਦੂਰਾਂ ਦਾ ਵੀ ਤਾਲਾਬੰਦੀ ਕਾਰਣ ਇਕ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਪੈਦਲ ਹੀ ਆਪਣੇ ਦੇਸ਼ ਯੂਪੀ/ਬਿਹਾਰ ਨੂੰ ਪੈਦਲ ਬੱਚਿਆਂ ਸਮੇਤ ਚਲੇ ਗਏ ਸਨ। ਇਸ ਤੋਂ ਬਾਅਦ ਕਾਦੀਆਂ ਸ਼ਹਿਰ ਦੇ ਅੰਦਰ ਕੁਝ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਦਾ ਕਾਰੋਬਾਰ ਬੰਦ ਹੋਇਆ ਪਿਆ ਸੀ, ਉਹ ਅੱਜ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋਂ ਕੋਈ ਮਦਦ ਨਾ ਮਿਲਣ ਕਾਰਣ ਆਪਣੇ ਪੈਸਿਆਂ 'ਤੇ ਡੇਢ ਲੱਖ ਰੁਪਏ ਖਰਚ ਕੇ ਬਿਹਾਰ ਤੋਂ ਬੱਸ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਕਾਦੀਆਂ ਵਿਖੇ ਮੰਗਵਾ ਕੇ ਰਵਾਨਾ ਹੋ ਗਏ ਹਨ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਸ਼ਰੇਆਮ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ

ਇਸ ਸਬੰਧੀ ਪ੍ਰਵਾਸੀ ਮਜ਼ਦੂਰਾਂ ਸੁਧੀਰ ਕੁਮਾਰ, ਮੁਨੱਵਰ, ਮੁਨੀਰ ਪ੍ਰਵੇਸ਼ ਆਦਿ ਨੇ ਦੱਸਿਆ ਕਿ ਕਾਦੀਆਂ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕੰਮ ਕਰਦੇ ਹਨ ਪਰ ਤਾਲਾਬੰਦੀ  ਕਾਰਣ ਪਿਛਲੇ ਕਰੀਬ 4 ਮਹੀਨਿਆਂ ਤੋਂ ਕਾਰੋਬਾਰ ਬੰਦ ਹੋਣ ਕਾਰਣ ਵਿਅਰਥ ਬੈਠੇ ਹੋਏ ਸਨ। ਉਨ੍ਹਾਂ ਦਾ ਬਿਹਾਰ ਵਾਪਸ ਜਾਣ 'ਚ ਕਰੀਬ ਡੇਢ ਲੱਖ ਰੁਪਏ ਲੱਗਿਆ, ਜਿਸ 'ਚ ਉਹ ਕੁੱਲ 42 ਪ੍ਰਵਾਸੀ ਮਜ਼ਦੂਰ ਹਨ, ਜੋ ਕਿ ਅੱਜ ਕਾਦੀਆਂ ਤੋਂ ਬਿਹਾਰ ਵੱਲ ਨੂੰ ਰਵਾਨਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਅਗਲੇ ਤਿੰਨ ਦਿਨਾਂ ਤੱਕ ਆਪਣੇ ਸੂਬੇ 'ਚ ਪਹੁੰਚ ਜਾਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵਾਪਸ ਜਾਣ ਦੇ ਲਈ ਕਿਸ ਪ੍ਰਸ਼ਾਸਨਿਕ ਅਧਿਕਾਰੀ ਕੋਲ ਆਗਿਆ ਲਈ ਅਤੇ ਉਨ੍ਹਾਂ ਨੇ ਕਾਦੀਆਂ ਥਾਣੇ ਵਿਚ ਸੂਚਿਤ ਕਰ ਦਿੱਤਾ ਹੈ ਅਤੇ ਅੱਜ ਸਾਰੀ ਆਗਿਆ ਲੈ ਕੇ ਕਾਦੀਆਂ ਤੋਂ ਆਪਣੇ ਦੇਸ਼ ਨੂੰ ਰਵਾਨਾ ਹੋ ਰਹੇ ਹਨ।

ਇਹ ਵੀ ਪੜ੍ਹੋਂ : ਹਵਸ ਦੇ ਅੰਨ੍ਹਿਆਂ ਨੇ ਬੁੱਢੀ ਜਨਾਨੀ ਨੂੰ ਵੀ ਨਹੀਂ ਬਖਸ਼ਿਆ, ਕੀਤਾ ਸਮੂਹਿਕ ਜਬਰ-ਜਨਾਹ


Baljeet Kaur

Content Editor

Related News