ਬਟਾਲਾ : ਪਿਓ-ਪੁੱਤ ਨੇ ਖਾਧਾ ਜ਼ਹਿਰ, 1 ਦੀ ਮੌਤ

Wednesday, Nov 20, 2019 - 10:52 AM (IST)

ਬਟਾਲਾ : ਪਿਓ-ਪੁੱਤ ਨੇ ਖਾਧਾ ਜ਼ਹਿਰ, 1 ਦੀ ਮੌਤ

ਬਟਾਲਾ (ਜ. ਬ.) : ਅੱਜ ਬਾਅਦ ਦੁਪਹਿਰ ਨਜ਼ਦੀਕੀ ਪਿੰਡ ਗੁੱਜਰਪੁਰਾ ਵਿਖੇ ਪਿਓ-ਪੁੱਤ ਵੱਲੋਂ ਜ਼ਹਿਰ ਖਾਣ ਨਾਲ ਪਿਤਾ ਦੀ ਮੌਤ ਅਤੇ ਲੜਕੇ ਦੀ ਹਾਲਤ ਨਾਜ਼ੁਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਾਣੀ ਪਤਨੀ ਤਰਲੋਕ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਮੈਂ ਘਰ 'ਚ ਮੌਜੂਦ ਨਹੀਂ ਸੀ। ਇਸ ਦੌਰਾਨ ਮੇਰੇ ਪਤੀ ਤਰਲੋਕ ਪੁੱਤਰ ਅਮਰਨਾਥ ਅਤੇ ਮੇਰੇ 22 ਸਾਲਾ ਪੁੱਤਰ ਅਮਨਦੀਪ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਦੋਵਾਂ ਦੀ ਹਾਲਤ ਖਰਾਬ ਹੋਣ ਲੱਗੀ, ਜਿਨ੍ਹਾਂ ਨੂੰ ਅਸੀਂ ਸਿਵਲ ਹਸਪਤਾਲ ਲਿਆਂਦਾ, ਜਿਥੇ ਡਾਕਟਰਾਂ ਨੇ ਪਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਲੜਕੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਦੋਂ ਰਾਣੀ ਨੂੰ ਉਨ੍ਹਾਂ ਦੇ ਜ਼ਹਿਰ ਖਾਣ ਦਾ ਕਾਰਣ ਪੁੱਛਿਆ ਗਿਆ ਤਾਂ ਉਹ ਇਸ ਦਾ ਕੋਈ ਕਾਰਣ ਨਾ ਦੱਸ ਸਕੀ।


author

Baljeet Kaur

Content Editor

Related News