ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਬਟਾਲਾ ਦੇ ਨੌਜਵਾਨ ਦੀ ਮੌਤ

Tuesday, Feb 02, 2021 - 02:11 PM (IST)

ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਬਟਾਲਾ ਦੇ ਨੌਜਵਾਨ ਦੀ ਮੌਤ

ਬਟਾਲਾ (ਗੁਰਪ੍ਰੀਤ, ਬੇਰੀ) - ਬੀਤੀ ਦੇਰ ਸ਼ਾਮ ਚਾਈਨਾ ਡੋਰ ਦੇ ਕੰਨ ਨਾਲ ਟਕਰਾਉਣ ਕਰਕੇ ਇਕ ਨੌਜਵਾਨ ਦੇ ਛੋਟਾ ਹਾਥੀ ਟੈਂਪੂ ਤੋਂ ਡਿੱਗ ਜਾਣ ਕਰਕੇ ਮੌਕੇ ’ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਵਿਕਰਮ ਉਰਫ ਜੰਗੀ ਦੇ ਭਰਾ ਟਿੰਕੂ ਪੁੱਤਰ ਪ੍ਰੇਮ ਕੁਮਾਰੀ ਵਾਸੀ ਕੱਦਾਂ ਵਾਲੀ ਗਲੀ, ਮੋਨੀਆਂ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਸਦਾ ਭਰਾ ਕੈਟਰਿੰਗ ਦਾ ਕੰਮ ਕਰਦਾ ਸੀ। ਬੀਤੇ ਦਿਨ ਉਹ ਕੈਟਰਿੰਗ ’ਤੇ ਕੰਮ ’ਤੇ ਛੋਟੇ ਹਾਥੀ ਟੈਂਪੂ ਦੇ ਜਾ ਰਿਹਾ ਸੀ। 

ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਉਸ ਨੇ ਦੱਸਿਆ ਕਿ ਜਦੋਂ ਟੈਂਪੂ ਹਾਥੀ ਗੇਟ ਕੋਲ ਪਹੁੰਚਿਆ ਤਾਂ ਅਚਾਨਕ ਉਸਦੇ ਭਰਾ ਵਿਕਰਮ ਦੇ ਕੰਨਾਂ ਕੋਲ ਚਾਈਨਾ ਡੋਰ ਆਣ ਟਕਰਾਈ, ਜਿਸਦੇ ਸਿੱਟੇ ਵਜੋਂ ਉਸਦਾ ਭਰਾ ਛੋਟੇ ਹਾਥੀ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ। ਟਿੰਕੂ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਵਿਕਰਮ ਨੂੰ ਤੁਰੰਤ ਬਟਾਲਾ ਤੇ ਛੀਨਾ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸਦੇ ਭਰਾ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਰਸਤੇ ’ਚ ਉਸਦੇ ਭਰਾ ਨੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਬਾਰੇ ਪਤਾ ਚੱਲਦਿਆਂ ਕੌਂਸਲਰ ਸੁਨੀਲ ਸਰੀਨ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨਾਲ ਦਿਲੀਂ ਹਮਦਰਦੀ ਜਤਾਈ ਅਤੇ ਨੌਜਵਾਨ ਵਿਕਰਮ ਦੀ ਮੌਤ ਨੂੰ ਅੱਤ ਦੁਖਦਾਈ ਦੱਸਿਆ।

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼


author

rajwinder kaur

Content Editor

Related News