ਭਾਜਪਾ ਨੇਤਾ ਦੀ ਕਰਤੂਤ: ਬੀਬੀ ਵਰਕਰ ਨਾਲ ਕੀਤਾ ਗਲਤ ਕੰਮ, ਇੰਝ ਖੁੱਲ੍ਹੀ ਪੋਲ

Thursday, Aug 13, 2020 - 04:57 PM (IST)

ਭਾਜਪਾ ਨੇਤਾ ਦੀ ਕਰਤੂਤ: ਬੀਬੀ ਵਰਕਰ ਨਾਲ ਕੀਤਾ ਗਲਤ ਕੰਮ, ਇੰਝ ਖੁੱਲ੍ਹੀ ਪੋਲ

ਬਟਾਲਾ : ਬੇਟੀ ਬਚਾਓ ਤੇ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਪਾਰਟੀ ਦੇ ਨੇਤਾ ਦੀ ਬੇਹੱਦ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਦਰਅਸਲ, ਬਟਾਲਾ ਦੇ ਭਾਜਪਾ ਪ੍ਰਧਾਨ ਰਾਕੇਸ਼ ਭਾਟੀਆ 'ਤੇ ਭਾਜਪਾ ਦੀ ਹੀ ਇਕ ਮਹਿਲਾ ਵਰਕਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਉਕਤ ਭਾਜਪਾ ਨੇਤਾ ਨੇ ਉਸ ਨੂੰ ਪਾਰਟੀ 'ਚ ਵੱਡਾ ਅਹੁਦਾ ਦਿਵਾਉਣ ਦਾ ਲਾਲਚ ਦੇ ਕੇ ਉਸ ਨੂੰ ਅਸ਼ਲੀਲ ਸੰਬੰਧ ਬਣਾਉਣ ਲਈ ਤੰਗ ਪਰੇਸ਼ਾਨ ਕੀਤਾ। ਪੀੜਤ ਮਹਿਲਾ ਵਰਕਰ ਨੇ ਇਸ ਨੂੰ ਲੈ ਕੇ ਪਾਰਟੀ ਹਾਈਕਮਾਂਡ ਨੂੰ ਚਿੱਠੀ ਲਿਖੀ ਪਰ ਕਾਰਵਾਈ ਨਾ ਹੋਣ 'ਤੇ ਅੱਜ ਉਸ ਨੇ ਬਟਾਲਾ ਦੇ ਐੱਸ. ਐੱਸ. ਪੀ. ਨਾਲ ਮੁਲਾਕਾਤ ਕਰਕੇ ਰਾਕੇਸ਼ ਭਾਟੀਆ ਖਿਲਾਫ ਸ਼ਿਕਾਇਤ ਦਰਜ ਕਰਵਾਈ। 

ਇਹ ਵੀ ਪੜ੍ਹੋਂ : ਜਦੋਂ ਲਾਵਾਂ ਵੇਲੇ ਲਾੜੇ ਨੂੰ ਵੇਖ ਬੇਹੋਸ਼ ਹੋ ਗਈ ਲਾੜੀ ਤਾਂ ਥਾਣੇ ਪੁੱਜੀ ਬਾਰਾਤ, ਜਾਣੋਂ ਪੂਰਾ ਮਾਮਲਾ

ਇਸ ਮਾਮਲੇ 'ਚ ਮਹਿਲਾ ਦਾ ਸਾਥ ਦੇਣ ਵਾਲੇ ਯਾਦਵਿੰਦਰ ਸਿੰਘ ਭੁੱਟਰ ਨੂੰ ਵੀ ਪਾਰਟੀ ਨੇ ਅਨੁਸ਼ਾਸਨਹੀਣਤਾ ਦਾ ਨੋਟਿਸ ਜਾਰੀ ਕਰ ਦਿੱਤਾ। ਯਾਦਵਿੰਦਰ ਨੇ ਕਿਹਾ ਕਿ ਪਾਰਟੀ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਸਿਧਾਂਤ ਤੋਂ ਹੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਹੱਦ ਤੱਕ ਜਾਣਗੇ।

ਇਹ ਵੀ ਪੜ੍ਹੋਂ : ਕੋਰੋਨਾ ਵਾਇਰਸ ਦਾ ਨਵਾਂ ਲੱਛਣ ਹੈ ਹਿੱਚਕੀ, ਹੋ ਜਾਓ ਸਾਵਧਾਨ (ਵੀਡੀਓ)

ਫਿਲਹਾਲ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਜੇਕਰ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ 'ਚ ਉਹ ਪ੍ਰੈੱਸ ਕਾਨਫਰੰਸ ਕਰਕੇ ਸਾਰੇ ਸਬੂਤ ਮੀਡੀਆ 'ਚ ਰੱਖਣਗੇ।

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ ਸਰਕਾਰ 'ਤੇ ਵਰ੍ਹੇ ਮਜੀਠੀਆ, ਡੀ.ਜੀ.ਪੀ ਨੂੰ ਵੀ ਲਿਆ ਲੰਮੇਂ ਹੱਥੀਂ (ਵੀਡੀਓ)
 


author

Baljeet Kaur

Content Editor

Related News