ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ CM ਰੇਖਾ ਗੁਪਤਾ ਦਾ ਬਿਆਨ, ਨਸ਼ੇ ਦੀ ਜੰਜੀਰ ਨੂੰ ਤੋੜਨ ਦੀ ਲੋੜ
Saturday, Sep 19, 2026 - 01:11 PM (IST)
ਫਤਿਹਗੜ੍ਹ ਸਾਹਿਬ (ਵੈੱਬ ਡੈਸਕ)- ਭਾਜਪਾ ਵੱਲੋਂ ਪੰਜਾਬ ਭਰ 'ਚ ਕੱਢੀ ਜਾ ਰਹੀ "ਨਸ਼ਾ ਮੁਕਤ ਪੰਜਾਬ ਯਾਤਰਾ" ਦੇ ਦੂਜੇ ਦਿਨ ਦੀ ਸ਼ੁਰੂਆਤ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕੀਤੀ ਗਈ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਿਰਕਤ ਕੀਤੀ। ਇਸ ਮੌਕੇ ਰੇਖਾ ਗੁਪਤਾ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਾਡੇ ਗੁਰੂਆਂ ਅਤੇ ਕਿਸਾਨਾਂ ਦੀ ਧਰਤੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਾਕਸ਼ੀ ਪੰਜਾਬ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੈ। ਰੇਖਾ ਗੁਪਤਾ ਨੇ ਇਸ ਮੌਕੇ ਆਮ ਆਦਮੀ ਪਾਰਟੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
ਨਸ਼ੇ ਦੇ ਮੁੱਦੇ 'ਤੇ ਬੋਲਦੇ ਹੋਏ ਰੇਖਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਸ਼ੇ 'ਚ ਧਕੇਲਿਆ ਗਿਆ ਹੈ। ਪੰਜਾਬ 'ਚ ਗਲੀ-ਗਲੀ ਹਰ ਸ਼ਹਿਰ ਵਿਚ ਨਸ਼ਾ ਵਿੱਕ ਰਿਹਾ ਹੈ। ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ 'ਤੇ ਬੋਲਦੇ ਰੇਖਾ ਨੇ ਕਿਹਾ ਕਿ ਗੁਲਜ਼ਾਰ ਸਿੰਘ ਦਾ ਕੀ ਕਸੂਰ ਸੀ, ਉਸ ਨੇ ਸਿਰਫ਼ ਇੰਨਾ ਹੀ ਕਿਹਾ ਸੀ ਕਿ ਸਾਡੇ ਸ਼ਹਿਰ 'ਚ ਡਰੱਗ ਮਾਫ਼ੀਆ ਕੰਮ ਕਰ ਰਿਹਾ ਹੈ, ਸ਼ਰੇਆਮ ਡਰੱਗ ਵਿਕ ਰਿਹਾ ਹੈ। ਇਹ ਸਵਾਲ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਪਸੰਦ ਨਹੀਂ ਆਇਆ ਅਤੇ ਗੁਲਜ਼ਾਰ ਸਿੰਘ ਨੂੰ ਇੰਨਾ ਬਦਨਾਮ ਅਤੇ ਪੀੜਤ ਕਰ ਦਿੱਤਾ ਕਿ ਹੁਣ ਉਹ ਖ਼ੁਦ ਮਰਿਆ ਹੈ ਜਾਂ ਮਾਰਿਆ ਗਿਆ ਹੈ, ਇਸ ਦਾ ਫ਼ੈਸਲਾ ਜਨਤਾ ਨੂੰ ਕਰਨਾ ਹੈ।

ਪੰਜਾਬ ਵਿਚ ਗੁਲਜ਼ਾਰ ਸਿੰਘ ਵਰਗੇ ਹਜ਼ਾਰਾਂ ਮਾਤਾ-ਪਿਤਾ ਹਨ, ਜਿਨ੍ਹਾਂ ਦੇ ਪੁੱਤਾਂ ਨੂੰ ਨਸ਼ੇ ਨੇ ਖਾਹ ਲਿਆ ਹੈ ਪਰ ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਡਰੱਗ ਮਾਫ਼ੀਆ ਵਿਚਾਲੇ ਮਿਲੀਭੁਗਤ ਹੋਣ ਦੇ ਇਲਜ਼ਾਮ ਲਾਏ। ਅੱਜ 5 ਸਾਲ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖ਼ਤਮ ਨਹੀਂ ਕੀਤਾ ਗਿਆ ਹੈ। ਪੰਜਾਬ ਅੱਜ ਡਰੱਗ ਮਾਫ਼ੀਆ ਦੇ ਸਾਹਮਣੇ ਝੁਕ ਨਹੀਂ ਸਕਦਾ ਹੈ। ਅੱਜ ਪੰਜਾਬ ਨਸ਼ੇ ਖ਼ਿਲਾਫ਼ ਬੁਲੰਦ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ੇ ਦੀ ਜਿਹੜੀ ਜੰਜੀਰ 'ਚ ਜਕੜਾ ਹੋਇਆ ਹੈ, ਉਸ ਨੂੰ ਹੁਣ ਤੋੜਨ ਦੀ ਲੋੜ ਹੈ। ਨਾ ਕੋਈ ਇਨਜੈਕਸ਼ਨ, ਨਾ ਕੋਈ ਗੋਲ਼ੀ, ਇਹ ਜੋ ਜੰਜੀਰ, ਜਿਸ 'ਚ ਪੰਜਾਬ ਜਕੜਿਆ ਹੋਇਆ ਹੈ, ਉਸ ਨੂੰ ਤੋੜਨ ਦਾ ਸਮਾਂ ਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਪਿੰਡਾਂ ਲਈ 30 ਸਤੰਬਰ ਤੱਕ ਸਖ਼ਤ ਹੁਕਮ ਹੋ ਗਏ ਜਾਰੀ, ਸਰਕਾਰੀ ਜ਼ਮੀਨ 'ਤੇ ਵੀ...
ਉਨ੍ਹਾਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਦੇ ਖ਼ੁਦ ਦੇ ਨੇਤਾ ਡਰੱਗ ਮਾਫ਼ੀਆ ਵਿਚ ਸ਼ਾਮਲ ਹੋਣ, ਉਹ ਸਰਕਾਰ ਚਲਾ ਰਿਹਾ ਹੈ ਤਾਂ ਇਹ ਪੰਜਾਬ ਲਈ ਬੇਹੱਦ ਹੀ ਬਦਕਿਸਮਤੀ ਵਾਲੀ ਗੱਲ ਹੈ। ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ ਅਤੇ ਸਰਕਾਰੀ ਨੁਮਾਇੰਦੇ ਅਮੀਰ ਹੁੰਦੇ ਜਾ ਰਹੇ ਹਨ, ਇਨ੍ਹਾਂ ਦੇ ਮਹਿਲ ਬਣਦੇ ਜਾ ਰਹੇ ਹਨ। ਪੰਜਾਬ ਦੀ ਜਨਤਾ ਇਹ ਸਭ ਹੋਰ ਸਹਿਣ ਨਹੀਂ ਕਰ ਸਕਦੀ। ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਪੂਰਾ ਦੇਸ਼ ਪੰਜਾਬ ਦੇ ਨਾਲ ਹੈ।
ਇਹ ਵੀ ਪੜ੍ਹੋ-ਹੁਸ਼ਿਆਰਪੁਰ ਦੀ ਅਦਾਲਤ ਦਾ ਵੱਡਾ ਫ਼ੈਸਲਾ! ਜਵਾਕ ਨਾਲ ਦਰਿੰਦਗੀ ਮਗਰੋਂ ਕਤਲ ਕਰਨ ਵਾਲੇ ਨੂੰ ਦਿੱਤੀ ਫ਼ਾਂਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
