ਪੰਜਾਬ ''ਚ ਨਸ਼ਿਆਂ ਖ਼ਿਲਾਫ਼ ਭਾਜਪਾ ਨੇ ਸ਼ੁਰੂ ਕੀਤਾ ਜਨ ਅੰਦੋਲਨ : ਕੇਵਲ ਸਿੰਘ ਢਿੱਲੋਂ

Saturday, Sep 19, 2026 - 01:46 PM (IST)

ਪੰਜਾਬ ''ਚ ਨਸ਼ਿਆਂ ਖ਼ਿਲਾਫ਼ ਭਾਜਪਾ ਨੇ ਸ਼ੁਰੂ ਕੀਤਾ ਜਨ ਅੰਦੋਲਨ : ਕੇਵਲ ਸਿੰਘ ਢਿੱਲੋਂ

ਪਟਿਆਲਾ : ਭਾਜਪਾ ਵਲੋਂ ਪੰਜਾਬ ਭਰ 'ਚ ਕੱਢੀ ਜਾ ਰਹੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਦੂਜੇ ਦਿਨ ਦੀ ਸ਼ੁਰੂਆਤ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਂਟ ਚੜ੍ਹ ਗਈ ਹੈ, ਜਿਸ ਦੇ ਖ਼ਿਲਾਫ਼ ਭਾਜਪਾ ਵਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ 'ਨਸ਼ਾ ਮੁਕਤ ਪੰਜਾਬ ਯਾਤਰਾ' ਸ਼ੁਰੂ ਕੀਤੀ ਗਈ ਸੀ, ਜਿਸ ਦੀ ਸ਼ੁਰੂਆਤ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਜੀ ਨੇ ਪਠਾਨਕੋਟ ਤੋਂ ਕੀਤੀ ਸੀ। ਅੱਜ ਯਾਤਰਾ ਦੇ ਦੂਜੇ ਦਿਨ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਆਏ ਹਨ। ਇਸੇ ਤਰ੍ਹਾਂ 20 ਸਤੰਬਰ ਨੂੰ ਫਾਜ਼ਿਲਕਾ ਤੋਂ ਅਤੇ 21 ਤਾਰੀਖ਼ ਨੂੰ ਤਲਵੰਡੀ ਸਾਬੋ ਤੋਂ ਇਹ ਯਾਤਰਾਵਾਂ ਸ਼ੁਰੂ ਹੋਣਗੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਮਿਡ-ਡੇਅ-ਮੀਲ ਕੁੱਕਾਂ ਲਈ ਸਿੱਖਿਆ ਵਿਭਾਗ ਦਾ ਨਵਾਂ ਫ਼ੈਸਲਾ, ਸਾਰੇ ਜ਼ਿਲ੍ਹਿਆਂ ਤੋਂ ਮੰਗੀ ਗਈ ਜਾਣਕਾਰੀ

ਪੂਰੇ ਪੰਜਾਬ 'ਚ ਇਹ ਯਾਤਰਾਵਾਂ 13 ਦਿਨ ਚੱਲਣਗੀਆਂ ਅਤੇ ਪੰਜਾਬ ਦੇ ਪਿੰਡ-ਪਿੰਡ ਅਤੇ 117 ਵਿਧਾਨ ਸਭਾ ਹਲਕਿਆਂ 'ਚ ਜਾਣਗੀਆਂ। ਇਹ ਨਸ਼ਿਆਂ ਖ਼ਿਲਾਫ਼ ਇਹ ਇਕ ਜਨ ਅੰਦੋਲਨ ਹੈ। ਕੇਵਲ ਸਿੰਘ ਢਿੱਲੋਂ ਨੇ ਮੌਜੂਦਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਰਕਾਰ ਦੇ ਸਾਢੇ 4 ਸਾਲ ਬੀਤੇ ਜਾਣ ਦੇ ਬਾਵਜੂਦ ਵੀ ਸੂਬੇ 'ਚੋਂ ਨਸ਼ਾ ਖ਼ਤਮ ਨਹੀਂ ਹੋਇਆ, ਸਗੋਂ ਘਰ-ਘਰ ਵਿਕਣ ਲੱਗ ਗਿਆ ਹੈ। ਪੰਜਾਬ 'ਚ ਇਹ ਗੱਲ ਵੀ ਮਸ਼ਹੂਰ ਹੋ ਗਈ ਹੈ ਕਿ ਪਿੱਜ਼ੇ ਦੀ ਡਿਲੀਵਰੀ ਲੇਟ ਹੋ ਸਕਦੀ ਹੈ ਪਰ ਚਿੱਟੇ ਦੀ ਡਿਲੀਵਰੀ ਕਦੇ ਲੇਟ ਨਹੀਂ ਹੁੰਦੀ। ਢਿੱਲੋਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਉਸ ਦੀ ਆਵਾਜ਼ ਦਬਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਵਾਲਿਓ! ਅੱਜ ਪੱਖੋਵਾਲ ਰੋਡ ਵੱਲ ਜਾਣ ਤੋਂ ਬਚੋ! ਦੁਪਹਿਰ 3 ਵਜੇ ਤੱਕ ਲਈ ਟ੍ਰੈਫਿਕ ਅਲਰਟ ਜਾਰੀ

ਉਨ੍ਹਾਂ ਨੇ ਇਸ ਮੌਕੇ ਸ਼ੇਰੋਂ ਪਿੰਡ ਦੇ ਮੋਹਨਜੀਤ ਸ਼ੇਰੋਂ ਦਾ ਵੀ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਹਰ ਬੰਦੇ ਨੂੰ ਆਪਣੀ ਆਵਾਜ਼ ਰੱਖਣ ਦਾ ਹੱਕ ਹੈ ਪਰ ਸ਼ੇਰੋਂ ਨੂੰ ਇਸ ਦੇ ਲਈ ਵੈਂਟੀਲੇਟਰ ਤੱਕ ਜਾਣਾ ਪੈ ਗਿਆ। ਗੁਲਜ਼ਾਰ ਸਿੰਘ ਮਾਮਲੇ 'ਚ ਵੀ ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਸਾਡੇ ਨਾਲ ਲੋਕ ਜੁੜੇ ਹਨ ਅਤੇ ਸਾਨੂੰ ਸਰਕਾਰ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਖ਼ੁਸ਼ਹਾਲ ਪੰਜਾਬ ਜਿਹੜਾ ਕਦੇ ਪਹਿਲੇ ਨੰਬਰ 'ਤੇ ਹੁੰਦਾ ਸੀ, ਉਹ ਅੱਜ 22ਵੇਂ ਨੰਬਰ 'ਤੇ ਚਲਾ ਗਿਆ, ਇਸ ਲਈ ਅੱਜ ਪੰਜਾਬ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਹੀ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢ ਕੇ ਖ਼ੁਸ਼ਹਾਲ ਪੰਜਾਬ ਬਣਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News