ਜਲੰਧਰ ''ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ ਸ਼ਾਮਲ

Friday, Sep 18, 2026 - 04:54 PM (IST)

ਜਲੰਧਰ ''ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ ਸ਼ਾਮਲ

ਜਲੰਧਰ (ਵਾਰਤਾ)- ਪੰਜਾਬ ਪ੍ਰਦੇਸ਼ ਭਾਜਪਾ ਵੱਲੋਂ 30 ਸਤੰਬਰ ਨੂੰ ਇਥੇ ਪ੍ਰਸਤਾਵਿਤ ਨਸ਼ਾ ਵਿਰੋਧੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਦੇ ਵੱਖ-ਵੱਖ ਸੈੱਲਾਂ ਅਤੇ ਮੋਰਚਿਆਂ ਦੇ ਪ੍ਰਧਾਨਾਂ ਦੀ ਮੀਟਿੰਗ ਹੋਈ। ਰੈਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਾਮਲ ਹੋਣ ਦਾ ਪ੍ਰੋਗਰਾਮ ਪ੍ਰਸਤਾਵਿਤ ਹੈ।

ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਪਿੰਡਾਂ ਲਈ 30 ਸਤੰਬਰ ਤੱਕ ਸਖ਼ਤ ਹੁਕਮ ਹੋ ਗਏ ਜਾਰੀ, ਸਰਕਾਰੀ ਜ਼ਮੀਨ 'ਤੇ ਵੀ...

ਭਾਜਪਾ ਜਲੰਧਰ ਸ਼ਹਿਰੀ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਅਤੇ ਸੈੱਲ-ਮੋਰਚਾ ਪ੍ਰਭਾਰੀ ਸੰਜੀਵ ਮਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਰੈਲੀ ਦੀਆਂ ਤਿਆਰੀਆਂ, ਵਰਕਰਾਂ ਦੀਆਂ ਜ਼ਿੰਮੇਵਾਰੀਆਂ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ 'ਤੇ ਚਰਚਾ ਕੀਤੀ ਗਈ। 
ਅਹੁਦੇਦਾਰਾਂ ਨੇ ਆਪੋ-ਆਪਣੇ ਖੇਤਰਾਂ 'ਚ ਜਨ ਸੰਪਰਕ ਮੁਹਿੰਮ ਚਲਾਉਣ ਅਤੇ ਵੱਖ-ਵੱਖ ਵਰਗਾਂ ਨੂੰ ਰੈਲੀ ਨਾਲ ਜੋੜਨ ਦੇ ਸੁਝਾਅ ਦਿੱਤੇ। ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਦੇ ਸੈੱਲ ਅਤੇ ਮੋਰਚੇ ਜਥੇਬੰਦੀ ਦੀ ਜ਼ਮੀਨੀ ਤਾਕਤ ਹਨ ਅਤੇ ਨਸ਼ਿਆਂ ਵਿਰੁੱਧ ਜਨ ਜਾਗਰੂਕਤਾ ਮੁਹਿੰਮ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਅਹੁਦੇਦਾਰਾਂ ਨੂੰ ਆਪੋ-ਆਪਣੇ ਖੇਤਰਾਂ 'ਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਰੈਲੀ ਦੀਆਂ ਤਿਆਰੀਆਂ 'ਚ ਸਰਗਰਮ ਭਾਗੀਦਾਰੀ ਕਰਨ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ- 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ ਤਰ੍ਹਾਂ ਕਰਾਂਗੇ ਖ਼ਾਤਮਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News