5 ਦਿਨਾਂ ਤੋਂ ਭੇਤਭਰੇ ਹਾਲਾਤ ’ਚ ਲਾਪਤਾ ਹੋਏ ਬੱਚੇ ਨੂੰ ਭਾਈ ਘਨੱਈਆ ਜੀ.ਐੱਨ.ਜੀ.ਓ ਨੇ ਕੀਤਾ ਪਰਿਵਾਰ ਹਵਾਲੇ
Saturday, Oct 16, 2021 - 03:38 PM (IST)
ਬਟਾਲਾ (ਜ.ਬ., ਯੋਗੀ, ਅਸ਼ਵਨੀ) : ਪਿਛਲੇ ਪੰਜ ਦਿਨਾਂ ਤੋਂ ਭੇਤਭਰੇ ਹਾਲਾਤ ਵਿੱਚ ਲਾਪਤਾ ਹੋਏ ਬੱਚੇ ਨੂੰ ਭਾਈ ਘਨੱਈਆ ਜੀ.ਐੱਨ.ਜੀ.ਓ ਵਲੋਂ ਲੱਭ ਕੇ ਪਰਿਵਾਰ ਹਵਾਲੇ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਘਨ੍ਹੱਈਆ ਜੀ ਐੱਨ.ਜੀ.ਓ ਦੇ ਨੁਮਾਇੰਦੇ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਜੋਬਨਜੀਤ ਨਾਮ ਦਾ ਮੁੰਡਾ, ਜੋ ਕਾਦੀਆਂ ਦੇ ਧਰਮਪੁਰਾ ਮੁਹੱਲੇ ਦਾ ਰਹਿਣ ਵਾਲਾ ਹੈ, ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ। ਬੱਚੇ ਨੂੰ ਲੱਭਣ ਲਈ ਉਕਤ ਬੱਚੇ ਦੇ ਪਰਿਵਾਰਕ ਮੈਂਬਰਾਨ ਵੱਲੋਂ ਇਧਰ ਉਧਰ ਕਾਫ਼ੀ ਭਾਲ ਕੀਤੀ ਜਾ ਰਹੀ ਸੀ ਪਰ ਬੱਚਾ ਨਹੀਂ ਮਿਲਿਆ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ’ਤੇ ਕਤਲ ਕੀਤੇ ਨੌਜਵਾਨ ਦੀ ਹੋਈ ਪਛਾਣ, 3 ਮਾਸੂਮ ਧੀਆਂ ਦਾ ਸੀ ਪਿਤਾ (ਵੀਡੀਓ)
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਐੱਨ.ਜੀ.ਓ ਦੇ ਧਿਆਨ ਹਿੱਤ ਇਹ ਮਾਮਲਾ ਆਉਣ ’ਤੇ ਸੰਸਥਾ ਦੇ ਮੈਂਬਰਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਉਕਤ ਬੱਚੇ ਦੀ ਫੋਟੋ ਦਿਖਾ ਕੇ ਤਲਾਸ਼ ਕਰਦਿਆਂ ਲੱਭ ਲਿਆ ਗਿਆ ਅਤੇ ਉਪਰੰਤ ਉਕਤ ਬੱਚੇ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਬਾਬਾ ਜਗਜੀਤ ਸਿੰਘ ਸਮੇਤ ਐੱਨ.ਜੀ.ਓ ਦੇ ਸਮੂਹ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਐੱਸ.ਐੱਚ.ਓ. ਬਲਕਾਰ ਸਿੰਘ ਨੇ ਦੱਸਿਆ ਕਿ ਉਕਤ ਬੱਚਾ ਘਰੇਲੂ ਮਜਬੂਰੀਆਂ ਦੇ ਕਾਰਨ ਘਰੋਂ ਗਿਆ ਸੀ, ਜਿਸ ਨੂੰ ਹੁਣ ਸਮਝਾ ਦਿੱਤਾ ਗਿਆ ਕਿ ਉਹ ਦੁਬਾਰਾ ਇਸ ਤਰ੍ਹਾਂ ਨਾ ਕਰੇ। ਇਸ ਮੌਕੇ ਐੱਨ.ਜੀ.ਓ. ਦੇ ਵਲੰਟੀਅਰ ਪਾਹੁਲ, ਹੈਪੀ, ਰਣਜੀਤ, ਪਾਰਸ ਭਾਟੀਆ ਆਦਿ ਵੀ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)