ਬੱਚਿਆਂ ਦੀ ਜ਼ਿੱਦ ਅੱਗੇ ਝੁਕ ਰਹੇ ਮਾਪੇ, ਖ਼ੁਦ ਲੱਭਦੇ ਦਿਸੇ ਬੱਚਿਆਂ ਲਈ ''ਗੱਟੂ''

Saturday, Feb 05, 2022 - 10:57 AM (IST)

ਬੱਚਿਆਂ ਦੀ ਜ਼ਿੱਦ ਅੱਗੇ ਝੁਕ ਰਹੇ ਮਾਪੇ, ਖ਼ੁਦ ਲੱਭਦੇ ਦਿਸੇ ਬੱਚਿਆਂ ਲਈ ''ਗੱਟੂ''

ਜਲੰਧਰ (ਸੁਮਿਤ)– ਬਸੰਤ ਪੰਚਮੀ ਦਾ ਦਿਨ ਹੋਵੇ ਤਾਂ ਜਲੰਧਰ ਵਿਚ ਪਤੰਗਬਾਜ਼ੀ ਲਈ ਲੋਕ ਛੱਤਾਂ ’ਤੇ ਨਾ ਚੜ੍ਹਨ, ਅਜਿਹਾ ਹੋ ਹੀ ਨਹੀਂ ਸਕਦਾ। ਜੇਕਰ ਕੁਝ ਲੋਕ ਖ਼ੁਦ ਪਤੰਗ ਨਹੀਂ ਵੀ ਉਡਾਉਂਦੇ ਹਨ, ਉਹ ਵੀ ਆਸਮਾਨ ਵਿਚ ਉੱਡ ਰਹੀਆਂ ਰੰਗ-ਬਿਰੰਗੀਆਂ ਪਤੰਗਾਂ ਨੂੰ ਦੇਖਣ ਲਈ ਛੱਤਾਂ ’ਤੇ ਚੜ੍ਹ ਜਾਂਦੇ ਹਨ। ਆਸਮਾਨ ਵਿਚ ਉੱਡਦੀਆਂ ਕਈ ਰੰਗਾਂ ਨਾਲ ਸਜੀਆਂ ਇਹ ਪਤੰਗਾਂ ਇਕ ਮਨਮੋਹਕ ਦ੍ਰਿਸ਼ ਬਣਾਉਂਦੀਆਂ ਹਨ ਪਰ ਇਨ੍ਹਾਂ ਪਤੰਗਾਂ ਨੂੰ ਉਡਾਉਣ ਲਈ ਜਿਸ ਪਲਾਸਟਿਕ ਡੋਰ ਦੀ ਵਰਤੋਂ ਪਤੰਗਬਾਜ਼ ਕਰਦੇ ਹਨ, ਉਹ ਕਈ ਲੋਕਾਂ ਲਈ ਆਫ਼ਤ ਬਣ ਕੇ ਆਉਂਦੀ ਹੈ। ਕਈ ਪਰਿੰਦੇ ਇਸ ਡੋਰ ਦੀ ਲਪੇਟ ਵਿਚ ਆਉਣ ਨਾਲ ਜ਼ਖ਼ਮੀ ਹੋ ਜਾਂਦੇ ਹਨ। ਕਈ ਬੱਚਿਆਂ ਦੇ ਹੱਥ ਇਸ ਨਾਲ ਕਟ ਜਾਂਦੇ ਹਨ ਅਤੇ ਕਈ ਵਾਹਨ ਚਾਲਕਾਂ ਦੇ ਗਲਿਆਂ ਦਾ ਫਾਹਾ ਇਹ ਡੋਰ ਬਣਦੀ ਹੈ। ਇਹ ਸਭ ਕੁਝ ਹਰ ਕੋਈ ਜਾਣਦਾ ਹੈ ਪਰ ਫਿਰ ਵੀ ਇਸ ਡੋਰ ਦੀ ਵਿਕਰੀ ਪੂਰੇ ਜ਼ੋਰ-ਸ਼ੋਰ ਨਾਲ ਹੁੰਦੀ ਹੈ।

ਇਹ ਵੀ ਪੜ੍ਹੋ: ਫਗਵਾੜਾ ਪੁਲਸ ਦੀ ਵੱਡੀ ਸਫ਼ਲਤਾ, ਡਾਕਾ ਮਾਰਨ ਦੀ ਤਿਆਰੀ 'ਚ 13 ਗੈਂਗਸਟਰ ਤੇਜ਼ਧਾਰ ਹਥਿਆਰਾਂ ਨਾਲ ਗ੍ਰਿਫ਼ਤਾਰ

ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਡੋਰ ’ਤੇ ਪਾਬੰਦੀ ਲਾਏ ਜਾਣ ਦੇ ਬਾਵਜੂਦ ਇਸ ਡੋਰ ਦਾ ਕਰੋੜਾਂ ਦਾ ਕਾਰੋਬਾਰ ਹਰ ਸਾਲ ਹੋ ਜਾਂਦਾ ਹੈ। ਇਸ ਤੋਂ ਵੀ ਜ਼ਿਆਦਾ ਹੈਰਾਨੀ ਉਦੋਂ ਹੁੰਦੀ ਹੈ, ਜਦੋਂ ਮਾਪੇ ਇਸ ਜਾਨਲੇਵਾ ਡੋਰ ਬਾਰੇ ਸਭ ਕੁਝ ਜਾਣਦੇ ਹੋਏ ਵੀ ਬੱਚਿਆਂ ਨੂੰ ਇਹ ਡੋਰ ਖ਼ਰੀਦਣ ਲਈ ਪੈਸੇ ਦੇ ਦਿੰਦੇ ਹਨ। ਇੰਨਾ ਹੀ ਨਹੀਂ, ਬਾਜ਼ਾਰਾਂ ਵਿਚ ਕਈ ਮਾਪੇ ਖੁਦ ਆਪਣੇ ਬੱਚਿਆਂ ਲਈ ਇਸ ਜਾਨਲੇਵਾ ਡੋਰ ਦੇ ਗੱਟੂ ਲੱਭਦੇ ਵਿਖਾਈ ਦਿੱਤੇ।

PunjabKesari

ਜਦੋਂ ਅਸੀਂ ਇਨ੍ਹਾਂ ਵਿਚੋਂ ਕੁਝ ਮਾਪਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਇਸ ਡੋਰ ਨਾਲ ਪਤੰਗਬਾਜ਼ੀ ਕਰਨ ਪਰ ਬੱਚਿਆਂ ਦੀ ਜ਼ਿੱਦ ਅੱਗੇ ਆਖਿਰਕਾਰ ਉਨ੍ਹਾਂ ਨੂੰ ਝੁਕਣਾ ਪੈਂਦਾ ਹੈ। ਕੁਝ ਇਕ ਨੇ ਕਿਹਾ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਸਮਝਾ-ਬੁਝਾ ਕੇ ਮਨਾ ਵੀ ਲਿਆ ਸੀ ਪਰ ਜਦੋਂ ਉਨ੍ਹਾਂ ਆਪਣੇ ਦੋਸਤਾਂ ਦੇ ਹੱਥਾਂ ਵਿਚ ਗੱਟੂ ਦੇਖੇ ਤਾਂ ਉਹ ਵੀ ਜ਼ਿੱਦ ਕਰਨ ਲੱਗੇ ਅਤੇ ਮਜਬੂਰੀ ਵਿਚ ਸਾਨੂੰ ਪੈਸੇ ਦੇਣੇ ਪਏ। ਇਨ੍ਹਾਂ ਸਾਰਿਆਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਡੋਰ ਦੀ ਵਿਕਰੀ ਤਾਂ ਬੰਦ ਨਹੀਂ ਕਰਵਾ ਸਕਿਆ ਪਰ ਪਾਬੰਦੀ ਕਾਰਨ ਹੁਣ ਉਨ੍ਹਾਂ ਨੂੰ ਜ਼ਿਆਦਾ ਪੈਸੇ ਖਰਚ ਕੇ ਆਪਣੇ ਬੱਚਿਆਂ ਲਈ ਇਹ ਡੋਰ ਖਰੀਦਣੀ ਪੈ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਅਤੇ ਇਹ ਡੋਰ ਮਾਰਕੀਟ ਵਿਚ ਆਉਣ ਤੋਂ ਹੀ ਰੋਕਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੋਨੀਆ ਗਾਂਧੀ ਸਮੇਤ ਇਹ ਆਗੂ ਆਉਣਗੇ ਪੰਜਾਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News