ਬਾਂਹ ਕੱਟੀ ਹੋਣ ਦੇ ਬਾਵਜੂਦ ਪਲਾਂ ’ਚ ਟਰੱਕ ਦੇ ਟਾਇਰ ਬਦਲ ਦਿੰਦੈ ਇਹ ਸ਼ਖਸ

Wednesday, Dec 04, 2019 - 05:25 PM (IST)

ਬਾਂਹ ਕੱਟੀ ਹੋਣ ਦੇ ਬਾਵਜੂਦ ਪਲਾਂ ’ਚ ਟਰੱਕ ਦੇ ਟਾਇਰ ਬਦਲ ਦਿੰਦੈ ਇਹ ਸ਼ਖਸ

ਬਰਨਾਲਾ (ਪੁਨੀਤ) - ਸਰੀਰ ਅਧੂਰਾ ਅਤੇ ਹੌਂਸਲਾ ਪੂਰੇ ਦੀ ਮਿਸਾਲ ਕਾਇਮ ਕਰਨ ਵਾਲੇ ਨੌਜਵਾਨ ਲਖਬੀਰ ਸਿੰਘ ਉਨ੍ਹਾਂ ਲੋਕਾਂ ਲਈ ਮਿਸਾਲ ਬਣ ਰਿਹਾ ਹੈ, ਜੋ ਸਹੀ ਸਲਾਮਤ ਹੋਣ ਦੇ ਬਾਵਜੂਦ ਕੰਮ ਨਹੀਂ ਕਰਦੇ। ਬਰਨਾਲਾ ’ਚ ਰਹਿ ਰਿਹਾ ਲਖਬੀਰ ਇਕ ਹੱਥ ਹੋਣ ਦੇ ਬਾਵਜੂਦ ਪਲਾਂ ’ਚ ਆਸਾਨੀ ਨਾਲ ਟਰੱਕ ਦੇ ਟਾਇਰ ਬਦਲ ਕੇ ਰੱਖ ਦਿੰਦਾ ਹੈ। ਉਸ ਨੇ ਦੱਸਿਆ ਕਿ ਹਾਦਸੇ ’ਚ ਬਾਂਹ ਕੱਟ ਜਾਣ ਕਾਰਨ ਉਹ ਇਕੋਂ ਹੱਥ ਨਾਲ ਰੋਜ਼ਾਨਾਂ ਬਾਈਕ 'ਤੇ 90 ਕਿਲੋਮੀਟਰ ਦਾ ਸਫਰ ਤੈਅ ਕਰਦਾ ਹੈ। ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਬਣੇ ਆਪਣੇ ਖੋਖੇ ’ਤੇ ਉਹ ਟਰੱਕਾਂ ਦੇ ਟਾਇਰ ਬਦਲਣ ਦਾ ਕੰਮ ਕਰਦਾ ਹੈ। 

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖਬੀਰ ਨੇ ਦੱਸਿਆ ਕਿ 12-13 ਸਾਲ ਦੀ ਉਮਰ ’ਚ ਪਿਤਾ ਦੇ ਮਰ ਜਾਣ ਮਗਰੋਂ ਘਰ ਦੀ ਜ਼ਿੰਮੇਵਾਰੀ ਲੱਖਵੀਰ ਦੇ ਸਿਰ ’ਤੇ ਆ ਗਈ ਸੀ। ਛੋਟੀ ਉਮਰ ’ਚ ਹਿੰਮਤ ਰੱਖਦੇ ਹੋਏ ਉਸ ਨੇ ਆਪਣੇ ਪਰਿਵਾਰ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ ਪਰ ਕੁਦਰਤ ਨੂੰ ਕੁਝ ਹੋਰ ਵੀ ਮਨਜ਼ੂਰ ਸੀ। ਆਪਣੀ ਦੁਕਾਨ ’ਚ ਕੰਮ ਕਰਦੇ ਸਮੇਂ ਹਵਾ ਭਰਨ ਵਾਲੀ ਟੈਂਕੀ ਫੱਟ ਜਾਣ ਕਾਰਨ ਉਸ ਨਾਲ ਹਾਦਸਾ ਵਾਪਰ ਗਿਆ ਅਤੇ ਉਸ ਦੀ ਜਾਨ ਖਤਰੇ ’ਚ ਆ ਗਈ। ਜਾਨ ਦੀ ਪਰਵਾਹ ਨਾ ਕਰਦੇ ਹੋਏ ਉਸ ਨੇ ਆਪਣਾ ਹੌਂਸਲਾ ਕਾਇਮ ਰੱਖਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ ਪਰ ਉਸ ਦੀ ਇਕ ਬਾਂਹ ਹਾਦਸੇ ਕਾਰਨ ਡਾਕਟਰਾਂ ਨੂੰ ਕੱਟਣੀ ਪੈ ਗਈ।  

PunjabKesari


author

rajwinder kaur

Content Editor

Related News