ਚੋਣ ਕਮਿਸ਼ਨ ਵਲੋਂ ਪੂਰੇ ਦੇਸ਼ 'ਚ 'ਐਗਜ਼ਿਟ ਪੋਲ' 'ਤੇ ਪਾਬੰਦੀ

Thursday, Apr 11, 2019 - 08:52 AM (IST)

ਚੋਣ ਕਮਿਸ਼ਨ ਵਲੋਂ ਪੂਰੇ ਦੇਸ਼ 'ਚ 'ਐਗਜ਼ਿਟ ਪੋਲ' 'ਤੇ ਪਾਬੰਦੀ

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ 11 ਅਪ੍ਰੈਲ, 2019 ਤੋਂ 19 ਮਈ, 2019 ਤੱਕ ਦੇਸ਼ ਭਰ 'ਚ ਐਗਜ਼ਿਟ ਪੋਲ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ 'ਲੋਕ ਪ੍ਰਤੀਨਿਧ ਕਾਨੂੰਨ-1951' ਦੀ 'ਧਾਰਾ-126ਏ' ਮੁਤਾਬਕ 11 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ ਲੈ ਕੇ 19 ਮਈ ਸ਼ਾਮ 6:30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਕਿਸੇ ਵੀ ਸੰਚਾਰ ਸਾਧਨ 'ਤੇ ਐਗਜ਼ਿਟ ਪੋਲ ਨੂੰ ਦਿਖਾਇਆ ਜਾ ਸਕਦਾ ਹੈ। ਬੁਲਾਰੇ ਨੇ ਅਗਾਂਹ ਹੋਰ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਚੋਣਾਂ ਵਾਲੇ ਖੇਤਰਾਂ 'ਚ ਚੋਣਾਂ ਤੋਂ 48 ਘੰਟੇ ਪਹਿਲਾਂ ਕੋਈ ਵੀ ਇਲੈਕਟ੍ਰਾਨਿਕ ਮੀਡੀਆ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਜਾਂ ਸਰਵੇਖਣ ਨੂੰ ਨਹੀਂ ਦਿਖਾ ਸਕੇਗਾ।


author

Babita

Content Editor

Related News