ਬੈਂਕ ''ਚੋਂ ਪੈਸੇ ਕਢਵਾ ਕੇ ਜਾ ਰਹੇ ਬਜ਼ੁਰਗ ਨੂੰ ਲੁਟੇਰਿਆਂ ਨੇ ਲੁੱਟਿਆ

Tuesday, Dec 01, 2020 - 06:03 PM (IST)

ਬੈਂਕ ''ਚੋਂ ਪੈਸੇ ਕਢਵਾ ਕੇ ਜਾ ਰਹੇ ਬਜ਼ੁਰਗ ਨੂੰ ਲੁਟੇਰਿਆਂ ਨੇ ਲੁੱਟਿਆ

ਅਬੋਹਰ (ਸੁਨੀਲ) : ਨਗਰ 'ਚ ਹਰ ਦਿਨ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਅਤੇ ਪੁਲਸ ਇਨ੍ਹਾਂ 'ਤੇ ਰੋਕ ਲਾਉਣ 'ਚ ਨਾਕਾਮ ਸਾਬਤ ਹੋ ਰਹੀ ਹੈ। ਅੱਜ ਦੁਪਹਿਰ ਫਿਰ ਤੋਂ ਲੁਟੇਰਿਆਂ ਨੇ ਇਕ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਬੈਂਕ ਤੋਂ ਜਾ ਰਹੇ ਇਕ ਵਿਅਕਤੀ 'ਤੇ ਹਮਲਾ ਕਰਕੇ ਉਸਨੂੰ ਮਾਰਕੁੱਟ ਕੇ ਫੱਟੜ ਕਰ ਦਿੱਤਾ ਅਤੇ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਫੱਟੜ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਰਾਮ ਸਵਰੂਪ ਪੁੱਤਰ ਰਾਜਾਰਾਮ ਉਮਰ ਕਰੀਬ 84 ਸਾਲ ਅੱਜ ਦੁਪਹਿਰ ਨਵੀਂ ਦਾਣਾ ਮੰਡੀ ਸਥਿਤ ਪੰਜਾਬ ਐਂਡ ਸਿੰਧ ਬੈਂਕ ਤੋਂ ਕਰੀਬ 70 ਹਜ਼ਾਰ ਰੁਪਏ ਕਢਵਾ ਕੇ ਪੈਦਲ ਫਾਜ਼ਿਲਕਾ ਰੋਡ ਤੋਂ ਬਾਜ਼ਾਰ ਵੱਲ ਆ ਰਿਹਾ ਸੀ ਕਿ ਜਦ ਗੋਬਿੰਦ ਨਗਰੀ ਦੀਆਂ ਗਲੀਆਂ ਤੋਂ ਹੁੰਦੇ ਹੋਏ ਪਟੇਲ ਨਗਰ ਦੇ ਨੇੜੇ ਪਹੁੰਚਿਆ ਤਾਂ ਬਾਈਕ ਸਵਾਰ 2 ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਕੋਲ ਮੌਜੂਦ ਨਗਦੀ ਨਾਲ ਭਰਿਆ ਥੈਲਾ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਮੁਖੀ ਸਿਵਲ ਹਸਪਤਾਲ ਪਹੁੰਚੇ। ਫੱਟੜ ਦੇ ਬਿਆਨਾਂ ਦੇ ਆਧਾਰ 'ਤੇ ਘਟਨਾਂ ਵਾਲੀ ਥਾਂ 'ਤੇ ਪਹੁੰਚੀ। ਪੁਲਸ ਵੱਲੋਂ ਘਟਨਾਂ ਵਾਲੀ ਥਾਂ ਦੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News