ਬੈਂਕ ਮੁਲਾਜ਼ਮ ਤੋਂ ਸਵਾ ਲੱਖ ਲੁੱਟੇ

02/02/2018 6:32:12 AM

ਪਟਿਆਲਾ, (ਬਲਜਿੰਦਰ)- ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿਚ ਬੈਂਕ ਮੁਲਾਜ਼ਮ ਤੋਂ ਸਵਾ ਲੱਖ ਲੁੱਟਣ ਦੀ ਖਬਰ ਹੈ, ਜਿਸ ਨੂੰ ਲੈ ਕੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਮੋਟਰਸਾਈਕਲ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਵਿਜੇ ਬੈਂਕ ਛੋਟੀ ਬਾਰਾਂਦਰੀ ਪਟਿਆਲਾ ਦੇ ਮੁਲਾਜ਼ਮ ਵਿਨੋਦ ਕੁਮਾਰ ਪੁੱਤਰ ਪ੍ਰਕਾਸ਼ ਸੂਦ ਵਾਸੀ ਗੋਬਿੰਦ ਨਗਰ ਪਟਿਆਲਾ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਕ ਉਹ ਵਿਜੇ ਬੈਂਕ ਛੋਟੀ ਬਾਰਾਂਦਰੀ ਵਿਚ ਲੱਗਿਆ ਹੋਇਆ ਹੈ, ਜੋ ਕਿ ਆਰ. ਡੀ. ਦੀ ਕੁਲੈਕਸ਼ਨ ਕਰ ਕੇ ਆਪਣੀ ਸਕੂਟਰੀ 'ਤੇ ਮਾਡਲ ਟਾਊਨ ਪਟਿਆਲਾ ਦੇ ਕੋਲ ਜਾ ਰਿਹਾ ਸੀ, ਜਿਥੇ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬੈਗ ਨਹੀਂ ਛੱਡਿਆ ਜੋ ਕਿ ਉਸ ਨੂੰ ਕਾਫੀ ਦੇਰ ਤੱਕ ਘਸੀਟਦੇ ਰਹੇ ਅਤੇ ਬਾਅਦ ਵਿਚ ਸ਼ਿਕਾਇਤਕਰਤਾ ਡਿੱਗ ਪਿਆ ਅਤੇ ਅਣਪਛਾਤੇ ਮੋਟਰਸਾਈਕਲ ਸਵਾਰ ਧੱਕੇ ਨਾਲ ਬੈਗ ਖੋਹ ਕੇ ਫਰਾਰ ਹੋ ਗਏ। 
ਸ਼ਿਕਾਇਤਕਰਤਾ ਮੁਤਾਬਕ ਬੈਗ ਵਿਚ ਸਵਾ ਲੱਖ ਤੋਂ ਡੇਢ ਲੱਖ ਰੁਪਏ ਦੇ ਕਰੀਬ ਸਨ। ਪੁਲਸ ਨੇ ਇਸ ਮਾਮਲੇ ਵਿਚ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ਼ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News