ਭਾਰਤ-ਪਾਕਿ ਸਰਹੱਦ ਨੇੜੇ ਮਹਿੰਦੀਪੁਰ ''ਚ ਆ ਵੜਿਆ ਬੰਗਲਾਦੇਸ਼ੀ ਵਿਅਕਤੀ, BSF ਨੇ ਕੀਤਾ ਗ੍ਰਿਫ਼ਤਾਰ

Friday, Sep 29, 2023 - 01:31 AM (IST)

ਤਰਨਤਾਰਨ (ਰਮਨ ਚਾਵਲਾ): ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਬੀ.ਐੱਸ.ਐੱਫ. ਨੇ ਇਕ ਬੰਗਲਾਦੇਸ਼ੀ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਇਸ ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਵਿਅਕਤੀ ਖ਼ਿਲਾਫ਼ ਥਾਣਾ ਖੇਮਕਰਨ ਵਿਖੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਹੁਣ ਮੋਰਿੰਡਾ 'ਚ ਵਾਪਰੀ ਬੇਅਦਬੀ ਦੀ ਘਟਨਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤੀਆਂ ਸਖ਼ਤ ਹਦਾਇਤਾਂ

ਮਿਲੀ ਜਾਣਕਾਰੀ ਦੇ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਖੇਮਕਰਨ ਵਿਖੇ ਬੀ.ਓ.ਪੀ ਮਹਿੰਦੀਪੁਰ ਵਿਖੇ ਇਕ ਵਿਅਕਤੀ ਦੀ ਹਲਚਲ ਹੁੰਦੀ ਨਜ਼ਰ ਆਈ। ਜਿਸ ਨੂੰ ਵੇਖ ਬੀ.ਐੱਸ.ਐੱਫ. ਵੱਲੋਂ ਹਰਕਤ ਵਿਚ ਆਉਂਦੇ ਵਿਅਕਤੀ ਨੂੰ ਲਲਕਾਰਦੇ ਹੋਏ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇਸ ਦੌਰਾਨ ਬੀ.ਐੱਸ.ਐੱਫ ਵਲੋਂ ਬਡ਼ੀ ਮੁਸ਼ੱਕਤ ਨਾਲ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ, ਜਿਸ ਦੀ ਪਹਿਚਾਣ ਹਾਫੀਜੁਲ ਅਹਿਮਦ ਪੁੱਤਰ ਅਬਦੁਲ ਮੁਦਲੀਬ ਵਾਸੀ ਆਮਗਿਰੀ ਜ਼ਿਲਾ ਮੁਆਈਮ ਸਿੰਘ ਬੰਗਲਾਦੇਸ਼ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - iPhone 15 ਖ਼ਰੀਦ ਕੇ ਪਛਤਾ ਰਹੇ ਨੇ ਲੋਕ! ਸਿਰਦਰਦ ਬਣੀਆਂ ਇਹ ਸਮੱਸਿਆਵਾਂ

ਇਸ ਸਬੰਧੀ ਥਾਣਾ ਖੇਮਕਰਨ ਦੀ ਪੁਲਸ ਵੱਲੋਂ ਅਮਿਤ ਕੁਮਾਰ ਸਿੰਘ ਅਸਿਸਟੈਂਟ ਕਮਾਂਡੈਂਟ ਬੀ.ਐੱਸ.ਐੱਫ ਦੇ ਬਿਆਨਾਂ ਹੇਠ ਮਾਮਲਾ ਦਰਜ ਕਰਦੇ ਹੋਏ ਮਾਨਯੋਗ ਜੱਜ ਡਾਕਟਰ ਹਰਸਿਮਰਨਜੀਤ ਕੌਰ ਦੀ ਪੱਟੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਵੱਲੋਂ ਮੁਲਜ਼ਮ ਨੂੰ ਜੁਡੀਸ਼ਅਲ ਜੇਲ ਭੇਜਣ ਦਾ ਹੁਕਮ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News