ਸਾਬਕਾ ਕੌਂਸਲਰ ਬਲਰਾਜ ਕੁਮਾਰ ਬੱਬੂ ''ਆਪ'' ''ਚ ਸ਼ਾਮਲ

Tuesday, Aug 17, 2021 - 01:52 PM (IST)

ਸਾਬਕਾ ਕੌਂਸਲਰ ਬਲਰਾਜ ਕੁਮਾਰ ਬੱਬੂ ''ਆਪ'' ''ਚ ਸ਼ਾਮਲ

ਗੜ੍ਹਦੀਵਾਲਾ (ਜਤਿੰਦਰ) : ਗੜ੍ਹਦੀਵਾਲਾ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਰਾਜਾ ਅਤੇ ਭੁਪਿੰਦਰ ਸਿੰਘ ਮਹੰਤ ਦੀ ਅਗਵਾਈ ਹੇਠ ਬਲਰਾਜ ਕੁਮਾਰ ਬੱਬੂ ਸਾਬਕਾ ਕੌਂਸਲਰ ਅਤੇ ਬਲਰਾਜ ਸਿੰਘ ਰਾਜਾ ਪਿੰਡ ਸਰਾਈਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਬਲਰਾਜ ਕੁਮਾਰ ਬੱਬੂ ਦੇ ਪਿਤਾ ਧਰਮਪਾਲ ਨਗਰ ਕੌਂਸਲ ਗੜ੍ਹਦੀਵਾਲਾ ਦੇ ਸਾਬਕਾ ਮੀਤ ਪ੍ਰਧਾਨ ਅਤੇ ਕੌਂਸਲਰ ਰਹੇ ਹਨ।

ਉਨ੍ਹਾਂ ਕਿਹਾ ਕਿ ਲੋਕ ਅਕਾਲੀ, ਕਾਂਗਰਸ ਅਤੇ ਬੀ. ਜੇ. ਪੀ. ਤੋਂ ਬਹੁਤ ਦੁਖੀ ਹਨ ਅਤੇ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ। ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ, ਸਤਿੰਦਰ ਸਿੰਘ ਮਿੱਠੀ, ਰਾਜੂ ਗੁਪਤਾ ਸਾਬਕਾ ਐਮ. ਸੀ, ਨਰਿੰਦਰ ਕੌਰ ਸਾਬਕਾ ਐਮ. ਸੀ, ਰਜਿੰਦਰ ਦਾਰਾਪੁਰ, ਪਰਮਜੀਤ ਸਿੰਘ ਚੱਡਾ, ਹਰਭਜਨ ਸਿੰਘ ਢੱਟ, ਚੌਧਰੀ ਸੁਖਰਾਜ ਸਿੰਘ, ਪ੍ਰੋਫੈਸਰ ਜੋਗਿੰਦਰ ਸਿੰਘ, ਕੁਲਦੀਪ ਮਿੰਟੂ, ਸੁਨਿਲ ਕਲਿਆਣ, ਸੰਨੀ ਰਾਮਗੜ੍ਹੀਆ, ਰਮਨ ਤ੍ਰਿਵੇਦੀ ਆਦਿ ਵੀ ਹਾਜ਼ਰ ਸਨ।  
 


author

Babita

Content Editor

Related News