ਹੈਰਾਨੀਜਨਕ ਖ਼ੁਲਾਸਾ: ਹਵਾ ਦੇ ਪ੍ਰਦੂਸ਼ਣ ਨਾਲ ਭਾਰਤ ’ਚ ਹੋਈਆਂ 23 ਲੱਖ ਮੌਤਾਂ, ਸੰਤ ਸੀਚੇਵਾਲ ਨੇ ਜਤਾਈ ਚਿੰਤਾ

Friday, Jun 21, 2024 - 04:55 PM (IST)

ਸੁਲਤਾਨਪੁਰ ਲੋਧੀ (ਸੋਢੀ, ਧੀਰ, ਅਸ਼ਵਨੀ)-ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਵਾ ਦੇ ਪ੍ਰਦੂਸ਼ਣ ਕਾਰਨ ਸਾਲ 2021 ’ਚ ਹੋਈਆਂ 23 ਲੱਖ ਮੌਤਾਂ ਨੂੰ ਵੱਡੀ ਚਿੰਤਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਯੂਨੀਸੇਫ਼ ਨਾਲ ਸਾਂਝੇ ਤੌਰ ’ਤੇ ਖੋਜ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਹਵਾ ਦੇ ਪ੍ਰਦੂਸ਼ਣ ਕਾਰਨ ਭਾਰਤ ਵਰਗੇ ਮੁਲਕ ਵਿਚ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਹੋਣੀਆਂ ਭਵਿੱਖ ਵਾਸਤੇ ਵੱਡਾ ਖ਼ਤਰਾ ਵੀ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਦੀ ਸੁਤੰਤਰ ਖੋਜ ਸੰਸਥਾ ਐੱਚ. ਈ. ਆਈ. (ਹੈਲਥ ਇਫੈਕਟਸ ਇੰਸਟੀਚਿਊਟ) ਨੇ ਯੂ. ਐੱਨ. ਓ. ਦੀ ਸੰਸਥਾ ਯੂਨੀਸੇਫ ਨਾਲ ਰਲ ਕੇ ਜਿਹੜੀ ਰਿਪੋਰਟ ਦੁਨੀਆਂ ਸਾਹਮਣੇ ਰੱਖੀ ਹੈ, ਉਹ ਵਾਤਾਵਰ ਣ ਦੇ ਪੱਖ ਤੋਂ ਬੜੀ ਡਰਾਉਣੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2021 ਵਿਚ ਹਵਾ ਦੇ ਪ੍ਰਦੂਸ਼ਣ ਕਾਰਨ ਪੂਰੀ ਦੁਨੀਆ ਵਿਚ 81 ਲੱਖ ਮੌਤਾਂ ਹੋਈਆਂ ਸਨ। ਇਨ੍ਹਾਂ ’ਚੋਂ ਇੱਕਲੇ ਭਾਰਤ ਵਿਚ ਹੀ 23 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ, ਜਦ ਕਿ ਚੀਨ ਵਿੱਚ 21 ਲੱਖ ਮੌਤਾਂ ਹੋਈਆਂ ਸਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਵਾ ਦੇ ਪ੍ਰਦੂਸ਼ਣ ਦੀ ਤੁਲਨਾ ਦੈਂਤ ਨਾਲ ਕਰਦਿਆ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਦੀ ਮਾਰ ਸਭ ਤੋਂ ਵੱਧ ਬੱਚਿਆ ਤੇ ਵੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਹੈ ਕਿ ਹਵਾ ਦੇ ਪ੍ਰਦੂਸ਼ਣ ਦੀ ਤਾਬ ਨਾ ਝੱਲਦਿਆ ਹੋਇਆ ਪੰਜ ਸਾਲ ਤੋਂ ਘੱਟ ਉਮਰ ਦੇ 1 ਲੱਖ 69 ਹਜ਼ਾਰ 400 ਬੱਚੇ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ।

PunjabKesari

ਇਹ ਵੀ ਪੜ੍ਹੋ-  ਜਲੰਧਰ ਦੀ PAP ਗਰਾਊਂਡ 'ਚ ਲੱਗੀਆਂ ਰੌਣਕਾਂ, ਪੁਲਸ ਮੁਲਾਜ਼ਮਾਂ ਨੇ ਟਰੇਨਿੰਗ ਵਾਲੇ ਬੱਚਿਆਂ ਨਾਲ ਪਾਇਆ ਭੰਗੜਾ

ਸੰਤ ਸੀਚੇਵਾਲ ਨੇ ਦੱਸਿਆ ਕਿ ਵਿਕਸਤ ਦੇਸ਼ ਜਿਨ੍ਹਾਂ ਵਿਚ ਅਮਰੀਕਾ, ਰੂਸ, ਚੀਨ ਫਰਾਂਸ ਵਰਗੇ ਮੁਲਕ ਆਉਂਦੇ ਹਨ। ਇਹ ਦੇਸ਼ ਵਿਕਾਸਸ਼ੀਲ ਦੇਸ਼ਾਂ ਨਾਲੋਂ ਵੱਧ ਹਵਾ ਵਿੱਚ ਪ੍ਰਦੂਸ਼ਣ ਫੈਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪੈਰਿਸ ਸਮਝੌਤੇ ਵਿਚੋਂ ਜਿਸ ਤਰ੍ਹਾਂ ਅਮਰੀਕਾ ਬਾਹਰ ਹੋਇਆ ਸੀ ਉਸ ਦਾ ਅਸਰ ਸਾਰੀ ਦੁਨੀਆਂ ’ਤੇ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਭ ਤੋਂ ਵੱਧ ਰੁੱਖ ਲਾਏ ਜਾਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਇਸ ਗੱਲ ਤੇ ਦੁੱਖ ਪ੍ਰਗਟਾਇਆ ਕਿ ਇਸ ਵਾਰ ਕਣਕ ਦੀ ਨਾੜ ਨੂੰ ਬੇਤਹਾਸ਼ਾ ਅੱਗ ਲਾਈ ਗਈ ਸੀ, ਜਿਸ ਨਾਲ ਵੱਡੀ ਪੱਧਰ ਤੇ ਰੁੱਖ ਸੜ ਗਏ ਸਨ। 

ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਪਹਿਲਾਂ ਹੀ ਇਕ ਵੱਡੀ ਚਣੌਤੀ ਬਣੀ ਹੋਈ ਹੈ ਤੇ ਇਸ ਰਿਪੋਰਟ ਨੇ ਤਾਂ ਰਹਿੰਦੇ ਸਾਹ ਸਤ ਹੀ ਕੱਢ ਕੇ ਰੱਖ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਨੁੱਖ ਵਿਚ ਵੱਡੀ ਤੋਂ ਵੱਡੀ ਚਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੁੰਦੀ ਹੈ, ਇਸ ਲਈ ਹਾਂ ਪੱਖੀ ਸੋਚ ਰੱਖਦੇ ਹੋਏ ਇਸ ਨੂੰ ਖਿੜੇ ਮੱਥੇ ਸਵੀਕਾਰਦਿਆ ਵੱਡੀ ਗਿਣਤੀ ਵਿੱਚ ਰੁੱਖ ਲਗਾਉਣ ਦਾ ਪ੍ਰਣ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ-  ਜਲੰਧਰ ਜ਼ਿਮਨੀ ਚੋਣ: 'ਆਪ' ਉਮੀਦਵਾਰ ਮੋਹਿੰਦਰ ਭਗਤ ਨੇ ਭਰਿਆ ਨਾਮਜ਼ਦਗੀ ਪੱਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News