ਬਾਘਾਪੁਰਾਣਾ: 70 ਕਸ਼ਮੀਰੀਆਂ ਨੂੰ ਵਿਧਾਇਕ ਬਰਾੜ ਤੇ ਐਸ.ਡੀ.ਐਮ ਨੇ ਕੀਤਾ ਲਖਨਪੁਰ ਬਾਰਡਰ ਲਈ ਰਵਾਨਾ

05/04/2020 1:49:01 PM

ਬਾਘਾਪੁਰਾਣਾ (ਰਾਕੇਸ਼): ਪੰਜਾਬ ਸਰਕਾਰ ਵਲੋਂ ਦੂਸਰੇ ਰਾਜਾਂ 'ਚੋਂ ਆਏ ਪ੍ਰਵਾਸੀਆਂ ਨੂੰ ਘਰ ਵਾਪਸ ਭੇਜਣ ਲਈ ਚੁੱਕੇ ਸਖਤ ਕਦਮਾਂ ਕਾਰਨ ਬਾਘਾਪੁਰਾਣਾ ਵਿਖੇ 70 ਕਸ਼ਮੀਰੀਆਂ ਦੀ ਕੀਤੀ ਰਜਿਸਟ੍ਰੇਸ਼ਨ ਅਧੀਨ ਦੋ ਬੱਸਾਂ ਰਾਹੀਂ ਵਿਧਾਇਕ ਦਰਸ਼ਨ ਸਿੰਘ ਬਰਾੜ,ਐੱਸ.ਡੀ.ਐੱਮ. ਸਵਰਨਜੀਤ ਕੌਰ ਤੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਦੀ ਹਾਜ਼ਰੀ 'ਚ ਦੋ ਬੱਸਾਂ ਰਾਹੀਂ ਤਹਿਸੀਲ ਕੰਪਲੈਕਸ ਤੋਂ ਰਵਾਨਾ ਕਰ ਦਿੱਤਾ ਗਿਆ ਹੈ। ਇਹ ਬੱਸਾਂ ਪੰਜਾਬ ਦੀ ਹੱਦ ਲਖਨਪੁਰ ਬਾਰਡਰ 'ਤੇ ਰੁਕਣਗੀਆਂ, ਜਿੱਥੇ ਜੰਮੂ ਕਸ਼ਮੀਰ ਦੀ ਸਰਕਾਰ ਇਨ੍ਹਾਂ ਕਸ਼ਮੀਰੀਆਂ ਨੂੰ ਘਰੋਂ-ਘਰ ਭੇਜਣ ਲਈ ਕੂਪਵਾੜਾ ਵਾਸਤੇ ਆਪਣੇ ਪ੍ਰਬੰਧ ਕਰੇਗੀ।

PunjabKesari

ਵਿਧਾਇਕ ਬਰਾੜ ਨੇ ਕਿਹਾ ਕਿ ਕੋਰੋਨਾ ਦੀ ਫੈਲੀ ਬੀਮਾਰੀ ਕਾਰਨ ਜਿੱਥੇ ਲੋਕਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ, ਉੱਥੇ ਪ੍ਰਵਾਸੀਆਂ ਦੇ ਕਾਰੋਬਾਰ ਬੰਦ ਪਏ ਹਨ ਜਿਸ ਕਰਕੇ ਸਰਕਾਰ ਨੇ ਮੋਜੂਦਾ ਪੈਦਾ ਹੋਏ ਹਲਾਤਾਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਸੀ ਕਿ ਜਿਹੜੇ ਪ੍ਰਵਾਸੀ ਆਪਣੇ ਰਾਜਾਂ 'ਚ ਘਰ ਜਾਨ ਦੇ ਇਛੱਕ ਹਨ ਉਨ੍ਹਾਂ ਨੂੰ ਭੇਜਣ ਦੇ ਉਚਿੱਤ ਪ੍ਰਬੰਧ ਸਰਕਾਰ ਵਲੋਂ ਕੀਤੇ ਜਾਣਗੇ, ਜਿਸ ਤਹਿਤ ਇਹ ਕਸ਼ਮੀਰੀ ਭੇਜੇ ਗਏ ਹਨ। ਐੱਸ.ਡੀ.ਐੱਮ. ਸਵਰਨਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਹੁਣ ਬਿਹਾਰ ਯੂ.ਪੀ. ਕੋਲਕਾਤਾ ਮਹਾਰਾਸ਼ਟਰ ਦੇ ਵਾਸੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਇਨ੍ਹਾਂ ਨੂੰ ਵੀ ਆਉਣ ਵਾਲੇ ਦਿਨਾਂ 'ਚ ਵਾਪਸ ਭੇਜ ਦਿੱਤਾ ਜਾਵੇਗਾ। ਐੱਸ.ਐੱਮ.ਓ. ਡਾ.ਗੁਰਮੀਤ ਲਾਲ ਨੇ ਦੱਸਿਆ ਕਿ ਹਸਪਤਾਲ ਦੀ ਵਿਸ਼ੇਸ ਟੀਮ ਵਲੋਂ ਭੇਜੇ ਗਏ 70 ਕਸ਼ਮੀਰੀਆਂ ਦਾ ਬਲੱਡ ਟੈਸਟ ਕਰ ਲਿਆ ਗਿਆ ਸੀ ਤੇ ਟੈਸਟਿੰਗ ਲਈ ਰਿਪੋਰਟ ਲੈਬੋਰਟਰੀ ਨੂੰ ਭੇਜੀ ਗਈ ਹੈ।


Shyna

Content Editor

Related News