ਦਿਨ-ਦਿਹਾੜੇ ਘਰ 'ਚੋਂ 16 ਲੱਖ ਦਾ ਸੋਨਾ ਅਤੇ ਨਕਦੀ ਚੋਰੀ

Tuesday, Mar 05, 2019 - 05:10 PM (IST)

ਦਿਨ-ਦਿਹਾੜੇ ਘਰ 'ਚੋਂ 16 ਲੱਖ ਦਾ ਸੋਨਾ ਅਤੇ ਨਕਦੀ ਚੋਰੀ

ਬਾਘਾ ਪੁਰਾਣਾ (ਰਾਕੇਸ਼)— ਅੱਜ ਦੁਪਿਹਰ ਚੋਰਾਂ ਦੇ ਗਿਰੋਹ ਨੇ ਦਿਨ-ਦਿਹਾੜੇ ਇਕ ਸੰਘਣੀ ਆਬਾਦੀ 'ਚ ਸਥਿਤ ਮਕਾਨ ਦੇ ਜਿੰਦਰੇ ਭੰਨ ਕੇ ਉਸ 'ਚੋਂ ਕਰੀਬ 16 ਲੱਖ ਰੁਪਏ ਦਾ ਸੋਨਾ ਤੇ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਸ਼ਹਿਰ ਦੇ ਲੋਕਾਂ 'ਚ ਇਕ ਦਮ ਹਫੜਾ ਦਫੜੀ ਮੱਚ ਗਈ ਕਿਉਂਕਿ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ। ਇਹ ਘਟਨਾ ਦੁਪਿਹਰ 12 ਵਜੇ ਵਾਪਰੀ ਮਕਾਨ ਕਿਰਪਾਲ ਸਿੰਘ ਪਾਲੀ ਅਕਾਲੀ ਨੇਤਾ ਕੱਪੜੇ ਦਾ ਪ੍ਰਸਿੱਧ ਵਪਾਰੀ ਦਾ ਮਕਾਨ ਕਾਲੇਕੇ ਰੋਡ ਤੇ ਸਾਹਮਣੇ ਇਕ ਭੀੜੀ ਗਲੀ 'ਚ ਸਥਿਤ ਹੈ, ਜਿਸਦੀ ਪਤਨੀ ਆਪਣੇ ਰਿਸ਼ਤੇਦਾਰਾਂ ਦੇ ਘਰ ਗਵਾਲੀਅਰ ਗਈ ਹੋਈ ਸੀ। ਮਕਾਨ ਬੰਦ ਕਰਕੇ ਪਾਲੀ ਆਪਣੀ ਦੁਕਾਨ 'ਤੇ ਸੀ, ਜਿਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮਕਾਨ ਮਾਲਕ ਨੇ ਦੱਸਿਆ ਕਿ ਚੋਰ ਸਭ ਤੋਂ ਪਹਿਲਾਂ ਮੁੱਖ ਦਰਵਾਜੇ ਦਾ ਜਿੰਦਰਾ ਤੋੜ ਕੇ ਅੰਦਰਲੇ ਕਮਰੇ ਵਿੱਚ ਦਾਖਲ ਹੋਏ ਫਿਰ ਉਨ੍ਹਾਂ ਨੇ ਅੰਦਰਲੇ ਕਮਰੇ 'ਚ ਵੜ ਕੇ ਗੋਦਰੇਜ ਦੀ ਅਲਮਾਰੀ ਭੰਨੀ ਜਿੱਥੋਂ ਉਨ੍ਹਾਂ ਨੇ ਕਰੀਬ 50 ਤੋਲੇ ਸੋਨਾ, 50 ਹਜ਼ਾਰ ਦੀ ਨਕਦੀ ਅਤੇ 15 ਹਜ਼ਾਰ ਰੁਪਏ ਗੋਲਕ 'ਚ ਸਮੇਤ ਹੋਰ ਘਰੇਲੂ ਸਮਾਨ ਚੋਰੀ ਕੀਤਾ । ਜਿਵੇਂ ਹੀ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਮੁਖੀ ਮੌਕੇ 'ਤੇ ਪਹੁੰਚ ਗਏ ਅਤੇ ਉਹ ਇਸ ਘਟਨਾ ਨੂੰ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਵਾਪਰੀ ਘਟਨਾ ਨੂੰ ਲੈ ਕੇ ਸ਼ਹਿਰ ਵਾਸੀ ਬੇਹੱਦ ਚਿੰਤਤ ਹਨ ਕਿ ਅਕਸਰ ਮਕਾਨ ਬੰਦ ਦੇਖ ਕੇ ਚੋਰ ਮਕਾਨਾਂ ਅੰਦਰੋਂ ਸਾਮਾਨ ਨੂੰ ਪਿਛਲੇ 6 ਮਹੀਨਿਆਂ ਲੁੱਟਦੇ ਆ ਰਹੇ ਹਨ ਜਿਸ ਕਰਕੇ ਲੋਕਾਂ ਵਿੱਚ ਭਾਰੀ ਡਰ ਅਤੇ ਸਹਿਮ ਬਣਿਆਂ ਹੋਇਆ ਹੈ। 


author

Shyna

Content Editor

Related News