ਸ਼ਰੇਆਮ ਬਾਜ਼ਾਰ ''ਚ ਕੁੜੀ ਦਾ ਰਾਹ ਰੋਕ ਨੌਜਵਾਨ ਨੇ ਫੜਿਆ ਹੱਥ, ਖਿੱਚੋਤਾਣ ''ਚ ਫਟੇ ਕੱਪੜੇ

11/21/2019 4:41:16 PM

ਜਲੰਧਰ (ਵਰੁਣ)— ਇੰਦਰਾ ਕਾਲੋਨੀ 'ਚ ਸਰੇ ਬਾਜ਼ਾਰ ਇਕ ਨੌਜਵਾਨ ਨੇ ਸਾਮਾਨ ਖਰੀਦਣ ਲਈ ਘਰ 'ਚੋਂ ਨਿਕਲੀ ਕੁੜੀ ਦਾ ਹੱਥ ਫੜ ਲਿਆ। ਕੁੜੀ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੜਕੇ ਨਾਲ ਹੋਈ ਖਿੱਚੋਤਾਣ 'ਚ ਲੜਕੀ ਦੇ ਕੱਪੜੇ ਫਟ ਗਏ, ਜਿਸ ਤੋਂ ਬਾਅਦ ਕੁੜੀ ਭੱਜ ਕੇ ਆਪਣੇ ਘਰ ਪਹੁੰਚੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਲੜਕੀ ਦੇ ਬਿਆਨਾਂ 'ਤੇ ਮੁਲਜ਼ਮ ਨੌਜਵਾਨ ਕਾਲੂ ਵਾਸੀ ਇੰਦਰਾ ਕਾਲੋਨੀ ਖਿਲਾਫ ਅਸ਼ਲੀਲ ਹਰਕਤਾਂ ਕਰਨ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਥਾਣਾ ਨੰ. 1 'ਚ ਦਿੱਤੀ ਗਈ ਸ਼ਿਕਾਇਤ 'ਚ ਇੰਦਰਾ ਕਾਲੋਨੀ 'ਚ ਹੀ ਰਹਿਣ ਵਾਲੀ ਕੁੜੀ ਨੇ ਬਿਆਨ ਦਿੱਤੇ ਕਿ ਪਿਛਲੇ ਇਕ ਸਾਲ ਤੋਂ ਕਾਲੂ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਹੈ। ਉਸ ਨੂੰ ਪਹਿਲਾਂ ਵੀ ਕਈ ਵਾਰ ਵਾਰਨਿੰਗ ਦਿੱਤੀ ਗਈ ਪਰ ਉਹ ਨਹੀਂ ਮੰਨਿਆ। ਮੰਗਲਵਾਰ ਦੀ ਦੁਪਹਿਰ ਜਦੋਂ ਉਹ ਦੁੱਧ ਲੈਣ ਲਈ ਬਾਜ਼ਾਰ ਗਈ ਤਾਂ ਕਾਲੂ ਨੇ ਉਸ ਨੂੰ ਰਾਹ 'ਚ ਰੋਕ ਲਿਆ ਅਤੇ ਜ਼ਬਰਦਸਤੀ ਉਸ ਦਾ ਹੱਥ ਫੜ ਲਿਆ। ਉਸ ਨੇ ਹੱਥ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਲੂ ਨੇ ਖਿੱਚੋਤਾਣ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਸ ਦੇ ਕੱਪੜੇ ਫਟ ਗਏ। ਕਿਸੇ ਤਰ੍ਹਾਂ ਖੁਦ ਨੂੰ ਢਕ ਕੇ ਪੀੜਤਾ ਆਪਣੇ ਘਰ ਪਹੁੰਚੀ ਅਤੇ ਆਪਣੀ ਮਾਮੀ ਨੂੰ ਸਾਰੀ ਗੱਲ ਦੱਸੀ। ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਕਾਲੂ ਖਿਲਾਫ ਅਸ਼ਲੀਲ ਹਰਕਤਾਂ ਕਰਨ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਹੈ।


shivani attri

Content Editor

Related News