ਸਾਵਧਾਨ ! ਬੈਕਟੀਰੀਆ ਦੇ ਰਿਹੈ ਇਨਫੈਕਸ਼ਨ, ਬੱਚਿਆਂ ਤੇ ਬਜ਼ੁਰਗਾਂ ਨੂੰ ਵਾਇਰਸ ਵੱਧ ਲੈ ਰਿਹੈ ਆਪਣੀ ਜਕੜ ’ਚ
Friday, Jul 28, 2023 - 02:45 PM (IST)
ਅੰਮ੍ਰਿਤਸਰ (ਦਲਜੀਤ)- ਅੰਮ੍ਰਿਤਸਰ ਵਾਸੀ ਸਾਵਧਾਨ ਹੋ ਜਾਣ, ਕਿਉਂਕਿ ਪੰਜਾਬ ਵਿਚ ਕੰਨਜਕਟੀਵਾਇਟਿਸ ਦਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਬੱਚੇ ਅਤੇ ਬਜ਼ੁਰਗ ਇਸ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲ ਰਹੇ ਸਰਕਾਰੀ ਈ. ਐੱਨ. ਟੀ. ਹਸਪਤਾਲਾਂ ਵਿਚ ਉਕਤ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ 40 ਫੀਸਦੀ ਵਾਧਾ ਦੇਖਿਆ ਗਿਆ ਹੈ, ਜਦੋਂ ਕਿ ਹੋਰ ਸਰਕਾਰੀ ਹਸਪਤਾਲਾਂ ਵਿਚ ਵੀ ਇਹ ਗਿਣਤੀ 50 ਫੀਸਦੀ ਤੱਕ ਵੱਧ ਗਈ ਹੈ। ਇੱਥੋਂ ਤੱਕ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਦਿਨੋਂ-ਦਿਨ ਇਸ ਵਾਇਰਸ ਦੇ ਦਰਜਨ ਭਰ ਕੇਸ ਦਰਜ ਕੀਤੇ ਜਾ ਰਹੇ ਹਨ।
ਖ਼ਾਸ ਗੱਲ ਹੈ ਕਿ ਪਿਛਲੇ ਸਾਲ ਉਕਤ ਬੀਮਾਰੀ ਨਾਲ ਸਬੰਧਤ ਮਰੀਜ਼ 8 ਤੋਂ 10 ਦਿਨਾਂ ਵਿਚ ਠੀਕ ਹੋ ਜਾਂਦੇ ਸਨ ਪਰ ਹੁਣ 15 ਦਿਨਾਂ ਤੋਂ ਬਾਅਦ ਇਹ ਵਾਇਰਸ ਮਰੀਜ਼ਾਂ ਨੂੰ ਆਪਣੀ ਜਕੜ ਵਿਚੋਂ ਛੱਡ ਰਿਹਾ ਹੈ। ਫਿਲਹਾਲ ਅੰਮ੍ਰਿਤਸਰ ਵਿਚ ਸੈਂਕੜੇ ਲੋਕ ਇਸ ਬੀਮਾਰੀ ਦੇ ਲਪੇਟ ’ਚ ਆਉਣ ਤੋਂ ਬਾਅਦ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਕਈ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਗੁਰੇਜ਼ ਕਰ ਰਹੇ ਹਨ।
ਇਹ ਵੀ ਪੜ੍ਹੋ- ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਆਈ ਫਲੂ ਭਾਵ ਕੰਨਜਕਟਿਵਾਇਟਿਸ ਨੂੰ ‘ਪਿੰਕ ਆਈ’ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਇਹ ਇਕ ਲੱਛਣ ਹੈ, ਜੋ ਕੰਨਜਕਟਿਵਾ ਦੀ ਸੋਜ ਦਾ ਕਾਰਨ ਬਣਦਾ ਹੈ। ਕੰਨਜਕਟਿਵਾ ਇਕ ਸਪੱਸ਼ਟ ਪਰਤ ਹੈ ਜੋ ਅੱਖ ਦੇ ਸਫੇਦ ਹਿੱਸੇ ਅਤੇ ਪਲਕਾਂ ਦੀ ਅੰਦਰਲੀ ਪਰਤ ਨੂੰ ਢੱਕਦੀ ਹੈ। ਮਾਨਸੂਨ ਦੌਰਾਨ, ਘੱਟ ਤਾਪਮਾਨ ਅਤੇ ਉੱਚ ਨਮੀ ਕਾਰਨ, ਲੋਕ ਬੈਕਟੀਰੀਆ, ਵਾਇਰਸ ਅਤੇ ਐਲਰਜੀਨ ਦੇ ਸੰਪਰਕ ਵਿਚ ਆਉਂਦੇ ਹਨ, ਜਿਸ ਨਾਲ ਐਲਰਜੀ ਪ੍ਰਤੀਕਰਮ ਅਤੇ ਕੰਨਜਕਟਿਵਾਇਟਿਸ ਵਰਗੇ ਅੱਖਾਂ ਦੀ ਲਾਗ ਹੁੰਦੀ ਹੈ।
ਇਸ ਨੂੰ ‘ਪਿੰਕ ਆਈ’ ਕਿਉਂ ਕਿਹਾ ਜਾਂਦਾ ਹੈ?
ਕੰਨਜਕਟਿਵਾਇਟਿਸ, ਜਿਸ ਨੂੰ ‘ਪਿੰਕ ਆਈ’ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਕੰਨਜਕਟਿਵਾ (ਪਤਲੀ ਅਤੇ ਸਾਫ ਪਰਤ) ਜੋ ਪਲਕ ਦੇ ਅੰਦਰ ਦੀ ਪਰਤ ਅਤੇ ਅੱਖ ਦੇ ਸਫੈਦ ਹਿੱਸੇ ਨੂੰ ਢੱਕਦੀ ਹੈ ਦੇ ਹੋਣ ਵਾਲੀ ਸੌਜ ਹੈ। ਇਸ ਨੂੰ ‘ਪਿੰਕ ਆਈ’ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਕੰਨਜਕਟਿਵਾਇਟਿਸ ਦੇ ਕਾਰਨ ਅਕਸਰ ਅੱਖਾਂ ਦਾ ਸਫੈਦ ਹਿੱਸਾ, ਗੁਲਾਬੀ ਜਾਂ ਲਾਲ ਹੋ ਜਾਂਦਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੋਂ ਦੇ ਸਰਕਾਰੀ ਈ. ਐੱਨ. ਟੀ. ਹਸਪਤਾਲ ਵਿਚ ਵਾਇਰਸ ਨਾਲ ਪੀੜਤ 40 ਫ਼ੀਸਦੀ ਕੇਸਾਂ ਵਿਚ ਵਾਧਾ ਹੋਇਆ ਹੈ, ਜਦਕਿ ਹੋਰ ਸਰਕਾਰੀ ਹਸਪਤਾਲਾਂ ਵਿਚ ਵੀ 50 ਫ਼ੀਸਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਡਰੋਨ ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਬੈਕਟੀਰੀਆ ਦੇ ਲੱਛਣ
ਬੈਕਟੀਰੀਆ ਕੰਨਜਕਟਿਵਾਇਟਿਸ ਬੈਕਟੀਰੀਆ ਕਾਰਨ ਹੁੰਦਾ ਹੈ ਅਤੇ ਇਹ ਬਹੁਤ ਜ਼ਿਆਦਾ ਛੂਤਕਾਰੀ ਵੀ ਹੋ ਸਕਦਾ ਹੈ। ਇਹ ਦੂਸ਼ਿਤ ਹੱਥਾਂ, ਮੇਕਅਪ ਜਾਂ ਕਾਂਟੈਕਟ ਲੈਂਸ ਵਰਗੇ ਸਰੋਤਾਂ ਤੋਂ ਬੈਕਟੀਰੀਆ ਦੇ ਸੰਪਰਕ ਦੇ ਕਾਰਨ ਹੋ ਸਕਦਾ ਹੈ। ਐਲਰਜੀ ਵਾਲੀ ਪ੍ਰਤੀਕ੍ਰਿਆ ਐਲਰਜੀ ਕੰਨਜਕਟਿਵਾਇਟਿਸ ਉਦੋਂ ਵਾਪਰਦੀ ਹੈ ਜਦੋਂ ਕੰਨਜਕਟਿਵਾ ਕਿਸੇ ਐਲਰਜੀਨ ਜਿਵੇਂ ਕਿ ਪਰਾਗ, ਧੂੜ ਦੇ ਕਣ, ਪਾਲਤੂ ਜਾਨਵਰਾਂ ਦੇ ਕਣ ਜਾਂ ਕੁਝ ਦਵਾਈਆਂ ਜਿਵੇ ਐਲਰਜ਼ੀ ਦੇ ਪ੍ਰਤੀ ਰਿਐਕਸ਼ਨ ਕਰਦੀਆ ਹਨ। ਇਹ ਛੂਤਕਾਰੀ ਨਹੀਂ ਹੈ।
ਇਹ ਵੀ ਪੜ੍ਹੋ- 35 ਸਾਲ ਦਾ ਵਿਛੋੜਾ, ਪੁੱਤ ਨੇ ਜ਼ਿੰਦਗੀ 'ਚ ਪਹਿਲੀ ਵਾਰ ਕਿਹਾ 'ਮਾਂ', ਅੱਖਾਂ ਨਮ ਕਰੇਗੀ ਇਹ ਕਹਾਣੀ
ਕੰਨਜਕਟਿਵਾਇਟਿਸ ਤੋਂ ਇਸ ਤਰ੍ਹਾਂ ਕਰੋ ਬਚਾਅ
ਸਿਹਤ ਸੇਵਾਵਾਂ ਦੇ ਮਾਹਿਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਉਕਤ ਵਾਇਰਸ ਤੋਂ ਬਚਣ ਲਈ ਹੱਥਾਂ ਦੀ ਸਫਾਈ ਦਾ ਧਿਆਨ ਰੱਖੋ ਅਤੇ ਵਾਰ-ਵਾਰ ਹੱਥ ਧੋਵੋ, ਕੰਨਜਕਟਿਵਾਇਟਿਸ ਗੰਦੇ ਹੱਥਾਂ ਨਾਲ ਹੀ ਫੈਲਦਾ ਹੈ। ਅੱਖਾਂ ਦੇ ਮੇਕਅਪ ਅਤੇ ਤੋਲੀਏ ਵਰਗੀਆਂ ਨਿੱਜੀ ਚੀਜ਼ਾਂ ਨੂੰ ਸਾਂਝਾ ਕਰਨ ਤੋਂ ਬਚੋ। ਅੱਖਾਂ ਲਈ ਵਰਤੇ ਜਾਣ ਵਾਲੇ ਬਿਊਟੀ ਪ੍ਰੋਡਕਟ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਇਸ ਦੀ ਵਰਤੋਂ ਨਾ ਕਰੋ।
ਸਰਕਾਰੀ ਹਸਪਤਾਲਾਂ ਦੀ ਓ. ਪੀ. ਡੀ ’ਚ ਹੋਇਆ ਵਾਧਾ
ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲਦੇ ਸਰਕਾਰੀ ਈ. ਐੱਨ. ਟੀ. ਹਸਪਤਾਲ ਦੇ ਅੱਖਾਂ ਦੇ ਵਿਭਾਗ ਦੇ ਮੁਖੀ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਅੱਖਾਂ ਦੇ ਫਲੂ ਦੇ ਮਰੀਜ਼ਾਂ ਵਿਚ ਕਾਫੀ ਵਾਧਾ ਹੋਇਆ ਹੈ, ਡਾਕਟਰ ਸਾਵਧਾਨੀ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬਜ਼ੁਰਗ ਅਤੇ ਬੱਚੇ ਇਸ ਵਾਇਰਸ ਦੀ ਲਪੇਟ ਵਿੱਚ ਆ ਰਹੇ ਹਨ ਅਤੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ, ਇਸ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਂਦਾ ਹੈ, ਜੇਕਰ ਕੋਈ ਵੀ ਸਮੱਸਿਆ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਵਾਈ ਜਾਵੇ, ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ- ਵੱਖ-ਵੱਖ ਥਾਵਾਂ 'ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮਾਸੂਮ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8