ਟਿੱਲਾ ਬਾਬਾ ਫਰੀਦ ਤੋਂ ਆਗਮਨ ਪੁਰਬ ਦੀ ਰਸਮੀ ਤੌਰ ''ਤੇ ਹੋਈ ਸ਼ੁਰੂਆਤ

Wednesday, Sep 20, 2017 - 08:18 AM (IST)

ਟਿੱਲਾ ਬਾਬਾ ਫਰੀਦ ਤੋਂ ਆਗਮਨ ਪੁਰਬ ਦੀ ਰਸਮੀ ਤੌਰ ''ਤੇ ਹੋਈ ਸ਼ੁਰੂਆਤ

ਫਰੀਦਕੋਟ  (ਹਾਲੀ) - ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਨਾਲ ਸਵੇਰੇ ਕਰੀਬ ਸਾਢੇ ਸੱਤ ਵਜੇ ਟਿੱਲਾ ਬਾਬਾ ਫਰੀਦ ਤੋਂ ਹੋਈ। ਇਸ ਮੌਕੇ ਰਸਮੀ ਤੌਰ 'ਤੇ ਬਾਬਾ ਫਰੀਦ ਵਿਦਿਅਕ ਤੇ ਧਾਰਮਿਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਤੇ ਸੇਵਾਦਾਰ ਮਹੀਪ ਇੰਦਰ ਸਿੰਘ ਵੱਲੋਂ ਦਿ ਸੱਭਿਆਚਾਰਕ ਕਲਚਰ ਸੁਸਾਇਟੀ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੂੰ ਸਿਰੋਪਾਓ ਤੇ ਦੋਸ਼ਾਲਾ ਦਿੱਤਾ ਗਿਆ। ਇਸ ਸਮੇਂ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਸੈਕਟਰੀ ਰੈੱਡ ਰੌਸ਼ਨ ਲਾਲ, ਮੈਂਬਰ ਚੰਦ ਸਿੰਘ ਡੋਡ, ਦੀਪਇੰਦਰ ਸਿੰਘ ਸੇਖੋਂ, ਜੀਤ ਸਿੰਘ ਨੱਥਲਵਾਲਾ, ਬਚਨ ਸਿੰਘ ਨੱਥਲਵਾਲਾ, ਸੁਤੰਤਰਤਾ ਸੰਗਰਾਮੀ ਅਮਰ ਸਿੰਘ ਸੁਖੀਜਾ, ਲਛਮਣ ਦਾਸ ਗੁਪਤਾ, ਪੀ. ਐੱਸ. ਓ. ਮਹਿੰਦਰਪਾਲ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।


Related News