ਬਾਬਾ ਬ੍ਰਹਮ ਦਾਸ ਜੀ ਨੇ 11 ਲੱਖ ਰੁਪਏ ਦੀ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਲਈ ਡਿਪਟੀ ਕਮਿਸ਼ਨਰ ਨੂੰ ਸੌਂਪੀ

04/23/2020 5:48:21 PM

ਜਲਾਲਾਬਾਦ(ਸੇਤੀਆ,ਟੀਨੂੰ,ਸੁਮਿਤ) - ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦੇ ਹੋਏ ਆਮ ਲੋਕਾਂ ਦੀ ਸੁਰੱਖਿਆ ਅਤੇ ਸਹਾਇਤਾ ਵਜੋਂ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਅਧੀਨ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ 'ਚ ਰੋਜਾਨਾ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਹੋਰ ਵਪਾਰਿਕ ਲੋਕਾਂ ਵਲੋਂ ਦਾਨ ਰਾਸ਼ੀਆਂ ਭੇਜੀਆ ਜਾ ਰਹੀਆਂ ਹਨ। ਉਥੇ ਹੀ ਵਿਖਿਆਤ ਧਾਰਮਿਕ ਸੰਸਥਾ ਡੇਰਾ ਬਾਬਾ ਭੁੰਮਣ ਸ਼ਾਹ (ਸੰਗਰ ਸਾਧਾ) ਸਿਰਸਾ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਬਾਬਾ ਬ੍ਰਹਮਦਾਸ ਜੀ ਨੇ 11 ਲੱਖ ਰੁਪਏ ਦੀ ਦਾਨ ਰਾਸ਼ੀ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਲਈ ਭੇਜੀ ਹੈ। ਇਹ ਦਾਨ ਰਾਸ਼ੀ ਬਾਬਾ ਬ੍ਰਹਮ ਦਾਸ ਜੀ ਵਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਨੂੰ ਚੈਕ ਭੇਂਟ ਕਰਕੇ ਸੌਂਪੀ ਗਈ।

ਇਥੇ ਦੱਸਣਯੋਗ ਹੈ ਕਿ ਜਲਾਲਾਬਾਦ ਦੀ ਅਨਾਜ ਮੰਡੀ 'ਚ 8 ਮਾਰਚ ਨੂੰ ਡੇਰਾ ਬਾਬਾ ਭੁੰਮਣ ਸ਼ਾਹ ਵਲੋਂ ਸਤਿਸੰਗ ਨਿਰਧਾਰਤ ਕੀਤਾ ਗਿਆ ਸੀ ਅਤੇ ਸਤਸੰਗ ਦੇ ਪ੍ਰਬੰਧਾਂ ਨੂੰ ਲੈ ਕੇ 6 ਲੱਖ ਰੁਪਏ ਦੀ ਸੇਵਾ ਜਲਾਲਾਬਾਦ ਬਲਾਕ ਵਲੋਂ ਇਕੱਠੀ ਕੀਤੀ ਗਈ ਸੀ ਅਤੇ ਸਤਿਸੰਗ ਰੱਦ ਹੋਣ ਕਾਰਣ ਇਹ ਰਾਸ਼ੀ ਡੇਰਾ ਕਮੇਟੀ ਨੂੰ ਸੌਂਪੀ ਦਿੱਤੀ ਗਈ ਸੀ  ਅਤੇ ਉਕਤ 6 ਲੱਖ ਦੀ ਰਾਸ਼ੀ ਤੋਂ ਇਲਾਵਾ 5 ਲੱਖ ਰੁਪਏ ਦੀ ਹੋਰ ਰਾਸ਼ੀ ਜੋ ਫਾਜਿਲਕਾ, ਅਬੋਹਰ,ਲਾਧੂਕਾ ਮੰਡੀ, ਮਲੋਟ ਤੇ ਗੁਰੂਹਰਸਹਾਏ ਦੀ ਸੰਗਤ ਵਲੋ ਸਹਿਯੋਗ ਵਜੋਂ ਦਿੱਤੀ ਗਈ ਸੀ ਜਿਸ ਨੂੰ ਬਾਬਾ ਜੀ ਵਲੋਂ ਕੋਰੋਨਾ ਰਾਹਤ ਫੰਡ 'ਚ ਜਮਾ ਕਰਵਾਇਆ ਗਿਆ ਹੈ। 

ਬਾਬਾ ਬ੍ਰਹਮ ਦਾਸ ਜੀ ਨੇ ਕੋਰੋਨਾ ਵਾਇਰਸ ਦੀ ਸਥਿੱਤੀ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵਰਤਮਾਨ ਸਮੇਂ ਅੰਦਰ ਪ੍ਰਸ਼ਾਸਨ ਵਲੋਂ ਜੋ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਨਿਯਮ ਲਾਗੂ ਕੀਤੇ ਗਏ ਹਨ ਉਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਘਰਾਂ 'ਚ ਰਹਿ ਕੇ ਅਤੇ ਸ਼ੋਸ਼ਲ ਡਿਸਟੈਂਸੀ ਦਾ ਪਾਲਣ ਕਰਕੇ ਹੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਨ। ਬਾਬਾ ਜੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਤੁਹਾਡੇ ਆਸ-ਪਾਸ ਅਜਿਹੇ ਲੋਕ ਵੀ ਹੋਣਗੇ ਜਿੰਨ੍ਹਾਂ ਦੇ ਕਾਰੋਬਾਰ ਬੰਦ ਪਏ ਹਨ ਜਾਂ ਉਹ ਬਿਲਕੁਲ ਅਸਮਰਥ ਹਨ। ਅਜਿਹੇ ਲੋਕਾਂ ਦੀ ਮਦਦ ਕਰਨਾ ਸਮੇਂ ਦੀ ਜਰੂਰਤ ਹੈ ਅਤੇ ਜੋ ਲੋਕ ਸਮਰਥ ਹਨ ਉਹ ਆਪਣੇ ਆਸ-ਪਾਸ ਲੋੜੀਦੇ ਪਰਿਵਾਰਾਂ ਤੱਕ ਰਾਸ਼ਨ ਜਾਂ ਹੋਰ ਲੋੜੀਦੀ ਸਮੱਗਰੀ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ ਕਰਨ।  


Harinder Kaur

Content Editor

Related News