ਬਾਬਾ ਬਕਾਲਾ ਸਾਹਿਬ ਵਿਖੇ ਗਰੀਬ ਦੀ ਨਿਕਲੀ 10 ਲੱਖ ਦੀ ਲਾਟਰੀ

Tuesday, Jul 12, 2022 - 11:03 AM (IST)

ਬਾਬਾ ਬਕਾਲਾ ਸਾਹਿਬ ਵਿਖੇ ਗਰੀਬ ਦੀ ਨਿਕਲੀ 10 ਲੱਖ ਦੀ ਲਾਟਰੀ

ਬਾਬਾ ਬਕਾਲਾ ਸਾਹਿਬ (ਅਠੌਲਾ) - ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਇਕ ਗਰੀਬ ਦੁਕਾਨਦਾਰ, ਜੋ ਕਿ ਧਾਰਮਿਕ ਚਿੰਨ੍ਹਾਂ ਦਾ ਖੋਖਾ ਲਗਾਉਂਦਾ ਹੈ, ਦੀ ਕੁੜੀ ਦੀ 10 ਲੱਖ ਦੀ ਲਾਟਰੀ ਨਿਕਲੀ ਹੈ। ਇਕ ਪ੍ਰਾਪਤ ਜਾਣਕਾਰੀ ਅਨੁਸਾਰ ਜੈਮਲ ਸਿੰਘ ਪੁੱਤਰ ਗੁਰਬਚਨ ਸਿੰਘ ਬਾਬਾ ਬਕਾਲਾ ਸਾਹਿਬ ਵਿਖੇ ਧਾਰਮਿਕ ਚਿੰਨ੍ਹਾਂ ਦਾ ਖੋਖਾ ਲਗਾਉਂਦਾ ਹੈ। ਉਸ ਨੇ ਬੀਤੀ ਰਾਤ ਹੀ ਆਪਣੀ ਕੁੜੀ ਹਰਸਿਮਰਨ ਕੌਰ ਦੇ ਨਾਂ ਦੀ 100 ਰੁਪਏ ਦੀ ਨਾਗਾਲੈਂਡ ਸਟੇਟ ਦੀ ਡੀਅਰ ਕੰਪਨੀ ਦੀ ਲਾਟਰੀ ਪਾਈ। ਉਸਦੀ ਖੁਸ਼ੀ ਦਾ ਉਸ ਵਕਤ ਕੋਈ ਟਿਕਾਣਾ ਨਾ ਰਿਹਾ ਜਦ ਲਾਟਰੀ ਪਾਉਣ ਵਾਲੇ ਡੀਲਰ ਨੇ ਆ ਕੇ ਦੱਸਿਆ ਕਿ ਤੁਹਾਡੀ 10 ਲੱਖ ਦੀ ਲਾਟਰੀ ਨਿਕਲੀ ਹੈ।


author

rajwinder kaur

Content Editor

Related News