ਸਕੂਲੀ ਬੱਚਿਆਂ ਨਾਲ ਭਰਿਆ ਆਟੋ ਹੋਇਆ ਹਾਦਸਾਗ੍ਰਸਤ, ਕਈ ਬੱਚੇ ਜ਼ਖਮੀ (ਤਸਵੀਰਾਂ)

Friday, Nov 08, 2019 - 11:53 AM (IST)

ਸਕੂਲੀ ਬੱਚਿਆਂ ਨਾਲ ਭਰਿਆ ਆਟੋ ਹੋਇਆ ਹਾਦਸਾਗ੍ਰਸਤ, ਕਈ ਬੱਚੇ ਜ਼ਖਮੀ (ਤਸਵੀਰਾਂ)

ਰੂਪਨਗਰ (ਸੱਜਣ ਸੈਣੀ) - ਰੋਪੜ ਦੇ ਮੁਹੱਲਾ ਛੋਟਾ ਖੇੜਾ ਵਿਖੇ ਇਕ ਸਕੂਲੀ ਬੱਚਿਆਂ ਨਾਲ ਭਰੇ ਆਟੋ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਕਈ ਬੱਚੇ ਜ਼ਖਮੀ ਹੋ ਗਏ। ਹਾਦਸੇ ਕਾਰਨ ਸਕੂਲ ਦੇ 3 ਬੱਚਿਆਂ ਨੂੰ ਗੰਭੀਰ ਸੱਟਾ ਲੱਗੀਆਂ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਆਟੋ ਚਾਲਕ ਜ਼ਖਮੀ ਬੱਚਿਆਂ ਨੂੰ ਘਟਨਾ ਸਥਾਨ 'ਤੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਪੁਲਸ ਨੂੰ ਜਾਣਕਾਰੀ ਦਿੰਦਿਆਂ ਆਟੋ ਦੇ ਮਾਲਕ ਨੇ ਕਿਹਾ ਕਿ ਉਸ ਕੋਲ ਆਟੋ ਚਲਾਉਣ ਵਾਲੇ ਚਾਲਕ ਦਾ ਕੋਈ ਸੰਪਰਕ ਨਹੀਂ ਹੈ। ਦੱਸ ਦੇਈਏ ਕਿ ਜਿਸ ਸਕੂਲ 'ਚ ਇਹ ਬੱਚੇ ਪੜ੍ਹਨ ਜਾ ਰਹੇ ਸਨ, ਉਸ ਨਿੱਜੀ ਸਕੂਲ ਦੇ ਪ੍ਰਬੰਧਕ ਨੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਸਕੂਲ ਵਲੋਂ ਟ੍ਰਾਂਸਪੋਰਟ ਸੁਵਿਧਾ ਬੰਦ ਕੀਤੀ ਹੋਈ ਹੈ। ਬੱਚਿਆਂ ਦੇ ਮਾਤਾ-ਪਿਤਾ ਆਪਣੀ ਜਿੰਮੇਵਾਰੀ 'ਤੇ ਇਨ੍ਹਾਂ ਨੂੰ ਇਸ ਤਰ੍ਹਾਂ ਦੇ ਟ੍ਰਾਂਸਪੋਰਟ 'ਤੇ ਸਕੂਲ ਭੇਜ ਰਹੇ ਹਨ।  

PunjabKesariPunjabKesariPunjabKesari


author

rajwinder kaur

Content Editor

Related News