ਕਾਂਗਰਸ ਨੂੰ ਡੱਬੇ 'ਚ ਬੰਦ ਕਰਕੇ ਪਾਕਿਸਤਾਨ ਰੋੜ੍ਹ ਦਿਉ : ਸੁਖਬੀਰ

Thursday, Apr 04, 2019 - 03:38 PM (IST)

ਕਾਂਗਰਸ ਨੂੰ ਡੱਬੇ 'ਚ ਬੰਦ ਕਰਕੇ ਪਾਕਿਸਤਾਨ ਰੋੜ੍ਹ ਦਿਉ : ਸੁਖਬੀਰ

ਅਟਾਰੀ (ਸੁਮਿਤ ਖੰਨਾ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਅੰਮ੍ਰਿਤਸਰ ਦੇ ਅਟਾਰੀ ਵਿਖੇ ਰੈਲੀ ਕੀਤੀ ਗਈ। ਇਸ ਮੌਕੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸੀਟ ਅਕਾਲੀ-ਭਾਜਪਾ ਗਠਜੋੜ ਵਲੋਂ ਬਹੁਤ ਹੀ ਸ਼ਾਨ ਨਾਲ ਜਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਡੱਬੇ 'ਚ ਬੰਦ ਕਰਕੇ ਪਾਕਿਸਤਾਨ ਰੋੜ੍ਹ ਦੇਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਹੁਣ ਪੁੱਛਿਆ ਜਾਵੇ ਕਿ ਕੀ ਇਕ ਮਹੀਨੇ 'ਚ ਨਸ਼ੇ ਬੰਦ ਹੋ ਗਏ ਹਨ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰ ਦਿੱਤਾ ਹੈ, ਘਰ-ਘਰ ਸਰਕਾਰੀ ਨੌਕਰੀ ਮਿਲ ਗਈ ਹੈ, ਧੀਆਂ ਨੂੰ 51 ਹਜ਼ਾਰ ਰੁਪਏ ਸ਼ਗਨ ਸਕੀਮ ਦੇਣ ਸਮੇਤ ਬਾਕੀ ਸਭ ਵਾਅਦੇ ਪੂਰੇ ਕਰ ਦਿੱਤੇ ਹਨ ? ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਸਵਾਰਥ ਲਈ ਗੁਰੂਆਂ ਨੂੰ ਧੋਖਾ ਦੇ ਸਕਦਾ ਹੈ, ਉਹ ਆਮ ਲੋਕਾਂ ਨੂੰ ਕੀ ਸਮਝਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੀ ਕਾਂਗਰਸ ਨੇ ਸਿੱਖ ਕੌਮ ਦੇ ਗੁਰਧਾਮ ਢਾਹੇ, ਉਸ ਨੂੰ ਤਾਂ ਕਦੇ ਭੁੱਲ ਕੇ ਵੀ ਵੋਟ ਨਹੀਂ ਪਾਉਣੀ ਚਾਹੀਦੀ।

ਦੱਸ ਦੇਈਏ ਕਿ ਇਸ ਰੈਲੀ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਅਤੇ ਸਮਰਥਕ ਪਹੁੰਚ ਹੋਏ ਸਨ। 


author

Baljeet Kaur

Content Editor

Related News