ਲੁਧਿਆਣਾ 'ਚ ਪੁਲਸ ਮੁਲਾਜ਼ਮ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Friday, Jan 15, 2021 - 06:05 PM (IST)

ਲੁਧਿਆਣਾ (ਤਰੁਣ) : ਲੁਧਿਆਣਾ 'ਚ ਕਾਰਾਬਾਰ ਰੋਡ 'ਤੇ ਸਲੇਮ ਟਾਬਰੀ ਨੇੜੇ ਪੁਲਸ ਮੁਲਾਜ਼ਮ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਦਰੇਸੀ ਦੇ ਥਾਣਾ ਪ੍ਰਭਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਈ. ਓ. ਵਿੰਗ ਦੇ ਸਿਪਾਹੀ ਸੰਦੀਪ ਕੁਮਾਰ 'ਤੇ ਬੀਤੀ ਰਾਤ ਕੁੱਝ ਲੋਕਾਂ ਵੱਲੋਂ ਰਾਹ ਨੂੰ ਲੈ ਕੇ ਬਹਿਸਬਾਜ਼ੀ ਕਰਦੇ ਹੋਏ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਉਹ ਜ਼ਖਮੀਂ ਹੋ ਗਿਆ। ਪੁਲਸ ਵੱਲੋਂ ਸੰਦੀਪ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਐਮ. ਐਲ. ਆਰ. ਕਟਵਾਈ ਗਈ, ਜਦੋਂ ਕਿ ਦੂਜੀ ਧਿਰ ਦੇ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਰਾਤ ਨੂੰ ਸੰਦੀਪ ਕੁਮਾਰ ਨੇ ਉਨ੍ਹਾਂ ਨੂੰ ਰੋਕ ਕੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਵੱਲੋਂ ਵੀ ਐਮ. ਐਲ. ਆਰ. ਕਟਵਾਈ ਗਈ ਹੈ। ਥਾਣਾ ਪ੍ਰਭਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਅੱਠ ਮਹੀਨੇ ਦੀ ਗਰਭਵਤੀ ਔਰਤ ਅਤੇ ਬੱਚੇ ਦੀ ਮੌਤ      

ਸਾਡੇ ਦਫ਼ਤਰ ਦਾ ਰੀਡਰ ਨਹੀਂ ਹੈ ਸੰਦੀਪ ਕੁਮਾਰ : ਪੁਲਸ ਕਮਿਸ਼ਨਰ
ਦੱਸ ਦੇਈਏ ਕਿ ਸੰਦੀਪ ਕੁਮਾਰ ਨੇ ਖੁਦ ਨੂੰ ਪੁਲਸ ਕਮਿਸ਼ਨਰ ਦਫ਼ਤਰ ਦਾ ਰੀਡਰ ਦੱਸਿਆ ਸੀ। ਜਦੋਂ ਇਸ ਬਾਰੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਦੀਪ ਕੁਮਾਰ ਉਨ੍ਹਾਂ ਦੇ ਦਫ਼ਤਰ ਦਾ ਰੀਡਰ ਨਹੀਂ, ਸਗੋਂ ਕਿਸੇ ਹੋਰ ਮਹਿਕਮੇ ਦਾ ਸਿਪਾਹੀ ਹੈ। ਉਨ੍ਹਾਂ ਕਿਹਾ ਕਿ ਸੰਦੀਪ ਕੁਮਾਰ ਨਾਲ ਜੋ ਵੀ ਹੋਇਆ, ਉਸ ਸਬੰਧੀ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਭੁਪਿੰਦਰ ਮਾਨ ਨੂੰ ਖੇਤੀ ਕਾਨੂੰਨਾਂ ਖਿਲਾਫ਼ ਸਟੈਂਡ ਲੈਣਾ ਚਾਹੀਦਾ ਸੀ : ਸ਼੍ਰੋਮਣੀ ਅਕਾਲੀ ਦਲ  

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Anuradha

Content Editor

Related News