Love Marriage ਮਗਰੋਂ ਅਦਾਲਤ ਤੋਂ ਸੁਰੱਖਿਆ ਮੰਗਣ ਆਏ ਜੋੜੇ 'ਤੇ ਹਮਲਾ, ਕੁੜੀ ਨੂੰ ਜ਼ਬਰਨ ਲੈ ਗਏ ਨਾਲ

Wednesday, Nov 15, 2023 - 10:48 AM (IST)

Love Marriage ਮਗਰੋਂ ਅਦਾਲਤ ਤੋਂ ਸੁਰੱਖਿਆ ਮੰਗਣ ਆਏ ਜੋੜੇ 'ਤੇ ਹਮਲਾ, ਕੁੜੀ ਨੂੰ ਜ਼ਬਰਨ ਲੈ ਗਏ ਨਾਲ

ਪਟਿਆਲਾ (ਬਲਜਿੰਦਰ) : ਲਵ ਮੈਰਿਜ ਕਰਵਾਉਣ ਤੋਂ ਬਾਅਦ ਅਦਾਲਤ ਤੋਂ ਸੁਰੱਖਿਆ ਲੈਣ ਪਹੁੰਚੇ ਜੋੜੇ 'ਤੇ ਪਰਿਵਾਰ ਵਾਲਿਆਂ ਨੇ ਹਮਲਾ ਕਰ ਦਿੱਤਾ ਅਤੇ ਕੁੜੀ ਨੂੰ ਲੈ ਕੇ ਉਸ ਦਾ ਪਰਿਵਾਰ ਚਲਾ ਗਿਆ। ਜਾਣਕਾਰੀ ਮੁਤਾਬਕ ਲਵ ਮੈਰਿਜ ਤੋਂ ਬਾਅਦ ਦੋਵੇਂ ਪਟਿਆਲਾ ਅਦਾਲਤ ’ਚ ਸੁਰੱਖਿਆ ਲੈਣ ਲਈ ਪਹੁੰਚੇ ਸੀ। ਜੋੜੇ ਵੱਲੋਂ ਪਹਿਲਾਂ ਅਦਾਲਤ ’ਚ ਅਰਜ਼ੀ ਲਗਾਈ ਗਈ। ਬੀਤੇ ਦਿਨ ਉਸ ਅਰਜ਼ੀ ’ਤੇ ਸੁਣਵਾਈ ਸੀ।

ਇਹ ਵੀ ਪੜ੍ਹੋ : ਪੰਜਾਬ ਦੀਆਂ ਅਦਾਲਤਾਂ 'ਚ ਕੰਮ ਕਰਦੇ ਜੱਜਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਜਾਰੀ ਕੀਤਾ ਪੱਤਰ

ਜਿਉਂ ਹੀ ਉਹ ਪਹਿਲੀ ਮੰਜ਼ਿਲ ’ਤੇ ਪਹੁੰਚੇ ਤਾਂ ਉੱਥੇ ਹੀ ਪਹਿਲਾਂ ਕੁੜੀ ਦੇ ਪਰਿਵਾਰ ਵਾਲੇ ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਸਨ, ਉੱਥੇ ਪਹੁੰਚ ਗਈਆਂ। ਉਨ੍ਹਾਂ ਨੇ ਕੁੜੀ ਦੀ ਕੁੱਟਮਾਰ ਕੀਤੀ ਅਤੇ ਜ਼ਬਰਨ ਉਸ ਨੂੰ ਆਪਣੇ ਨਾਲ ਲੈ ਗਏ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਦਾਖ਼ਲੇ ਨੂੰ ਲੈ ਕੇ ਸ਼ਡਿਊਲ ਜਾਰੀ, ਪੜ੍ਹੋ ਪੂਰੀ ਖ਼ਬਰ

ਜਦੋਂ ਪੁਲਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਵੀ ਕੁੜੀ ਵਾਲਿਆਂ ਦੀ ਬਹਿਸ ਹੋ ਗਈ ਅਤੇ ਉਹ ਕੁੜੀ ਨੂੰ ਆਪਣੇ ਨਾਲ ਲੈ ਕੇ ਚਲੇ ਗਏ। ਮੁੰਡੇ ਨੇ ਇਸ ਸਬੰਧੀ ਥਾਣਾ ਲਾਹੌਰੀ ਗੇਟ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਦੀ ਪਤਨੀ ਨੂੰ ਜ਼ਬਰਨ ਨਾਲ ਲੈ ਕੇ ਗਏ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News