ਫੋਨ 'ਤੇ ਗੱਲ ਕਰ ਰਹੇ ASI 'ਤੇ ਨਸ਼ੇੜੀ ਨੇ ਕੀਤਾ ਹਮਲਾ, ਲੋਕਾਂ ਨੇ ਘੇਰ ਕੀਤੀ ਛਿੱਤਰ-ਪਰੇਡ

Wednesday, Aug 16, 2023 - 04:46 PM (IST)

ਫੋਨ 'ਤੇ ਗੱਲ ਕਰ ਰਹੇ ASI 'ਤੇ ਨਸ਼ੇੜੀ ਨੇ ਕੀਤਾ ਹਮਲਾ, ਲੋਕਾਂ ਨੇ ਘੇਰ ਕੀਤੀ ਛਿੱਤਰ-ਪਰੇਡ

ਲੁਧਿਆਣਾ (ਵੈੱਬ ਡੈਸਕ, ਸੁਰਿੰਦਰ) : ਲੁਧਿਆਣਾ 'ਚ ਇਕ ਨਸ਼ੇੜੀ ਵੱਲੋਂ ਟ੍ਰੈਫਿਕ ਪੁਲਸ ਮੁਲਾਜ਼ਮ 'ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਰੇਖੀ ਸਿਨੇਮਾ ਚੌਂਕ ਦੀ ਦੱਸੀ ਜਾ ਰਹੀ ਹੈ। ਇੱਥੇ ਏ. ਐੱਸ. ਆਈ. ਕੁਲਜੀਤ ਸਿੰਘ ਡਿਊਟੀ ਦੇ ਰਿਹਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਰਨਾਲਾ 'ਚ ਦੋਹਰਾ ਕਤਲਕਾਂਡ, ਮਾਂ-ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਉਹ ਪੁਲਸ ਪੋਸਟ ਅੰਦਰ ਬਣੇ ਕੈਬਿਨ 'ਚ ਕਿਸੇ ਨਾਲ ਗੱਲ ਕਰ ਰਿਹਾ ਸੀ। ਇਸ ਦੌਰਾਨ 25-30 ਸਾਲ ਦਾ ਇਕ ਨਸ਼ੇੜੀ ਨੌਜਵਾਨ ਆਇਆ ਅਤੇ ਉਸ ਨੂੰ ਮੁੱਕੇ ਮਾਰਨ ਲੱਗਾ। ਇਸ ਦੌਰਾਨ ਏ. ਐੱਸ. ਆਈ. ਲਹੂ-ਲੁਹਾਨ ਹੋ ਗਿਆ ਅਤੇ ਉਸ ਦੀ ਪੱਗ ਵੀ ਉਤਰ ਗਈ।

ਇਹ ਵੀ ਪੜ੍ਹੋ : ਭਾਖੜਾ ਡੈਮ 'ਚੋਂ ਅੱਜ ਫਿਰ ਛੱਡਿਆ ਜਾਵੇਗਾ ਪਾਣੀ, ਡਰੇ ਹੋਏ ਲੋਕਾਂ ਲਈ ਮੰਤਰੀ ਬੈਂਸ ਦੀ ਖ਼ਾਸ ਅਪੀਲ (ਵੀਡੀਓ)

ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਨਸ਼ੇੜੀ ਨੌਜਵਾਨ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਨਸ਼ੇੜੀ ਨੂੰ ਥਾਣਾ ਕੋਤਵਾਲੀ ਲਿਜਾਇਆ ਗਿਆ ਹੈ, ਜਿੱਥੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

 

For IOS:- https://itunes.apple.com/in/app/id538323711?mt=8


author

Babita

Content Editor

Related News