ਮੋਟਰ ਸਾਈਕਲ ਸਵਾਰ ਦਰਜਨ ਭਰ ਬਦਮਾਸ਼ਾਂ ਨੇ ਪੱਤਰਕਾਰ ''ਤੇ ਕੀਤਾ ਹਮਲਾ

Monday, Aug 17, 2020 - 04:08 PM (IST)

ਲੁਧਿਆਣਾ (ਮੋਹਿਨੀ) : ਥਾਣਾ ਸ਼ਿਮਲਾਪੁਰੀ ਅਧੀਨ ਪਏ ਖੇਤਰ ਪ੍ਰੀਤ ਨਗਰ 'ਚ ਇਕ ਨਿਊਜ਼ ਚੈਨਲ ਦੇ ਪੱਤਰਕਾਰ 'ਤੇ ਲਗਭਗ 10-12 ਨੌਜਵਾਨਾਂ ਨੇ ਹਮਲਾ ਬੋਲ ਦਿੱਤਾ, ਜਿਸ 'ਤੇ ਉਪਰੋਕਤ ਪੱਤਰਕਾਰ ਨੇ ਬਹੁਤ ਮੁਸ਼ਕਲ ਨਾਲ ਉਨ੍ਹਾਂ ਦਾ ਸਾਹਮਣਾ ਕਰਦਿਆਂ ਆਪਣੀ ਜਾਨ ਬਚਾਈ। ਮੌਕੇ 'ਤੇ ਵਾਰਦਾਤ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਘਟਨਾ ਬੀਤੇ ਦਿਨੀਂ ਬਾਅਦ ਦੁਪਹਿਰ 12.50 ਵਜੇ ਦੀ ਹੈ। ਥਾਣਾ ਸ਼ਿਮਲਾਪੁਰੀ ਪੁਲਸ ਅਧੀਨ ਪੈਂਦੀ ਬਸੰਤ ਪਾਰਕ ਚੌਕੀ ਵਿਚ ਸ਼ਿਕਾਇਤਕਰਤਾ ਨਿਊਜ਼ ਚੈਨਲ ਦੇ ਪੱਤਰਕਾਰ ਪਵਨ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਮੋਟਰਸਾਈਕਲ 'ਤੇ ਸਵਾਰ 10-12 ਨੌਜਵਾਨ ਉਸਦੇ ਘਰ ਦੇ ਬਾਹਰ ਕੇ ਰੁਕ ਗਏ ਅਤੇ ਆਉਂਦੇ ਹੀ ਉਸ 'ਤੇ ਹਮਲਾ ਬੋਲ ਦਿੱਤਾ। ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸੀ ਅਤੇ ਰਿਵਾਲਵਰ ਉਸਦੇ ਮੱਥੇ 'ਤੇ ਤਾਣ ਦਿੱਤਾ। ਪਵਨ ਕੁਮਾਰ ਨੇ ਦੱਸਿਆ ਕਿ ਉਹ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਘਰ ਦਾਖਲ ਹੋ ਗਿਆ ਪਰ ਬਦਮਾਸ਼ਾਂ ਨੇ ਉਸਦੇ ਘਰ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ 'ਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ

PunjabKesari

ਇਹ ਵੀ ਪੜ੍ਹੋ : ਸੁਨਾਮ ਰੋਡ 'ਤੇ ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ

ਕਿਸੇ ਤਰ੍ਹਾਂ ਪੁਲਸ ਨੂੰ ਸੂਚਿਤ ਕੀਤਾ ਅਤੇ ਮੌਕੇ 'ਤੇ ਬਸੰਤ ਪਾਰਕ ਚੌਕੀ ਦੇ ਇੰਚਾਰਜ ਜਗਤਾਰ ਸਿੰਘ ਨੇ ਮੌਕਾ ਦੇਖਿਆ ਅਤੇ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਚੈਕ ਕੀਤਾ। ਪਵਨ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ 2 ਦਿਨ ਪਹਿਲਾ ਮੇਰੇ ਭਰਾ ਵਿੱਕੀ ਕੁਮਾਰ ਨੇ ਸੈਂਕੀ ਨਾਮਕ ਨੌਜਵਾਨ ਤੋਂ ਰੁਪਏ ਲੈਣੇ ਸਨ ਜਦ ਉਸਨੇ ਰੁਪਏ ਮੰਗੇ ਤਾਂ ਉਹ ਉਸ ਨਾਲ ਝਗੜਣ ਲੱਗਾ, ਜਿਸ ਦੀ ਸ਼ਿਕਾਇਤ ਵੀ ਬਸੰਤ ਪਾਰਕ ਪੁਲਸ ਚੌਕੀ ਵਿਚ ਲਿਖਵਾਈ ਹੋਈ ਹੈ ਪਰ ਉਪਰੋਕਤ ਨੌਜਵਾਨਾਂ ਨੇ ਹਮਲਾ ਬੋਲ ਦਿੱਤਾ। ਉਧਰ ਇਸ ਮਾਮਲੇ ਸਬੰਧੀ ਬਸੰਤ ਪਾਰਕ ਚੌਕ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵਿਚ ਦੋ ਨੌਜਵਾਨਾਂ ਦੀ ਪਛਾਣ ਹੋ ਗਈ ਹੈ ਅਤੇ ਇਸ ਮਾਮਲੇ ਦੀ ਜਾਣਕਾਰੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਸ ਇਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਕੇ ਸਲਾਖਾਂ ਦੇ ਪਿਛੇ ਕਰੇਗੀ।

 


Anuradha

Content Editor

Related News