ਆਟਾ-ਦਾਲ ਸਕੀਮ ਤਹਿਤ ਮਿਲੀਆਂ ਕਣਕ ਦੀਆਂ ਬੋਰੀਆਂ ਨੂੰ ਬਲੈਕ ਕਰਨ ਵਾਲਾ ਵਿਅਕਤੀ ਚੜ੍ਹਿਆ ਪੁਲਸ ਅੜ੍ਹਿਕੇ

Tuesday, Sep 12, 2017 - 03:17 PM (IST)

ਆਟਾ-ਦਾਲ ਸਕੀਮ ਤਹਿਤ ਮਿਲੀਆਂ ਕਣਕ ਦੀਆਂ ਬੋਰੀਆਂ ਨੂੰ ਬਲੈਕ ਕਰਨ ਵਾਲਾ ਵਿਅਕਤੀ ਚੜ੍ਹਿਆ ਪੁਲਸ ਅੜ੍ਹਿਕੇ

ਗੁਰਦਾਸਪੁਰ (ਗੁਰਪ੍ਰੀਤ ਚਾਵਲ) — ਜ਼ਿਲਾ ਬਟਾਲਾ ਦੇ ਪੁਲਸ ਥਾਣਾ ਫਤਿਹਗੜ੍ਹ ਚੂੜੀਆਂ 'ਚ ਪਈਆਂ ਕਣਕ ਦੀਆਂ ਬੋਰੀਆਂ ਨੂੰ ਬੀਤੀ ਸ਼ਾਮ ਪੁਲਸ ਨੇ ਇਥੇ ਰਹਿਣ ਵਾਲੇ ਇਕ ਵਿਅਕਤੀ ਤੋਂ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਫਤਿਹਗੜ੍ਹ ਚੂੜੀਆ ਦਾ ਰਹਿਣ ਵਾਲਾ ਹਰਬੰਸ ਸਿੰਘ ਰਾਜ ਸਰਕਾਰ ਦੀ ਚਲਾਈ ਗਈ ਆਟਾ-ਦਾਲ ਸਕੀਮ ਦੇ ਤਹਿਤ ਮਿਲਣ ਵਾਲੇ 2 ਰੁਪਏ ਕਿਲੋ ਕਣਕ ਨੂੰ ਬਲੈਕ 'ਚ ਵੇਚ ਰਿਹਾ ਹੈ। ਉਥੇ ਜਦ ਮੌਕੇ 'ਤੇ ਜਾ ਕੇ ਤਫਤੀਸ਼ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਹਰਬੰਸ ਸਿੰਘ ਦੇ ਕੋਲ ਕੋਈ ਡਿਪੋ ਨਹੀਂ ਹੈ ਪਰ ਉਸ ਦੇ ਘਰ ਤੋਂ ਕਰੀਬ 84 ਕੁਅੰਟਲ ਕਣਕ ਦੀਆਂ ਬੋਰੀਆਂ ਬਰਾਮਦ ਹੋਈਆਂ, ਜਿਸ ਦੇ ਬਾਰੇ 'ਚ ਉਸ ਨੇ ਕੋਈ ਸਪਸ਼ੱਟ ਜਵਾਬ ਨਹੀਂ ਦਿੱਤਾ ਤੇ ਪੁਲਸ ਵਲੋਂ ਮੌਕੇ 'ਤੇ ਹਰਬੰਸ ਸਿੰਘ ਨੂੰ ਗ੍ਰਿਫਤਾਰ ਕਰ ਕੇ ਕਣਕ ਨੂੰ ਵੀ ਕਬਜ਼ 'ਚ ਲੈ ਲਿਆ ਗਿਆ। ਉਥੇ ਤਫਤੀਸ਼ 'ਚ ਇਹ ਸਾਹਮਣੇ ਆਇਆ ਹੈ ਕਿ ਹਰਬੰਸ ਸਿੰਘ ਡਿਪੋ ਹੋਲਡਰਾਂ ਤੋਂ ਸਸਤੇ ਭਾਅ 'ਚ ਕਣਕ ਦੀ ਖਰੀਦ ਕਰ ਕੇ ਉਸ ਦੀ ਬਲੈਕ ਕਰਦਾ ਸੀ, ਉਸ ਦੀ ਪੁਲਸ ਵਲੋਂ ਹਰਬੰਸ  ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ 420 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਤਲਾਸ਼ੀ ਜਾਰੀ ਹੈ।


Related News