ਸ਼ਾਮ ਢੱਲਦੇ ਹੀ ਬੰਦ ਹੋ ਜਾਂਦੇ ਹਨ ਕਈ ਏ. ਟੀ. ਐੱਮਜ਼

05/12/2018 12:57:31 PM

ਕਪੂਰਥਲਾ (ਭੂਸ਼ਣ)— ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਏ. ਟੀ. ਐੱਮ. ਮਸ਼ੀਨਾਂ 'ਚ ਚੱਲ ਰਹੀ ਨਕਦੀ ਦੀ ਕਿੱਲਤ ਦੌਰਾਨ ਜਿੱਥੇ ਕਈ ਥਾਵਾਂ 'ਤੇ ਲੋਕਾਂ ਨੂੰ ਨਕਦੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ, ਉਥੇ ਹੀ ਇਸ ਸਭ ਦੇ ਵਿਚ ਕਪੂਰਥਲਾ ਸ਼ਹਿਰ ਸਮੇਤ ਆਸ-ਪਾਸ ਦੇ ਪੇਂਡੂ ਖੇਤਰਾਂ ਵਿਚ ਸ਼ਾਮ ਢਲਦੇ ਹੀ ਕਈ ਬੈਂਕਾਂ ਦੇ ਏ. ਟੀ. ਐੱਮਜ਼ ਬੰਦ ਹੋਣ ਨਾਲ ਆਮ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  
'ਜਗ ਬਾਣੀ' ਨੇ ਜਦੋਂ ਵੀਰਵਾਰ ਦੀ ਦੇਰ ਰਾਤ ਕਪੂਰਥਲਾ ਸ਼ਹਿਰ ਅਤੇ ਆਸ-ਪਾਸ ਦੇ ਪੇਂਡੂ ਖੇਤਰਾਂ ਦਾ ਦੌਰਾ ਕੀਤਾ ਤਾਂ ਕਾਫੀ ਥਾਵਾਂ 'ਤੇ ਏ. ਟੀ. ਐੱਮ. ਬੂਥਾਂ ਦੇ ਸ਼ਟਰ ਬੰਦ ਮਿਲੇ। ਜਿਸ ਕਾਰਨ ਲੋਕ ਕਾਫੀ ਨਿਰਾਸ਼ ਨਜ਼ਰ ਆਏ। 
ਗੌਰ ਹੋਵੇ ਕਿ ਜ਼ਿਲਾ ਪੁਲਸ ਪਹਿਲਾਂ ਵੀ ਕਈ ਵਾਰ ਬੈਂਕ ਪ੍ਰਬੰਧਕਾਂ ਦੀ ਮੀਟਿੰਗ ਸੱਦ ਕੇ ਏ. ਟੀ. ਐੱਮਜ਼ ਦੀ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਦੇ ਚੁੱਕੀ ਹੈ।
ਕਈ ਥਾਵਾਂ 'ਤੇ ਨਕਦੀ ਨੂੰ ਤਰਸ ਰਹੇ ਨੇ ਏ. ਟੀ. ਐੱਮ. 
ਬੀਤੇ ਕੁਝ ਦਿਨਾਂ ਤੋਂ ਕਈ ਥਾਵਾਂ 'ਤੇ ਏ. ਟੀ. ਐੱਮਜ਼ ਮਸ਼ੀਨਾਂ 'ਚ ਨਕਦੀ ਦੀ ਕਮੀ ਆਉਣ ਨਾਲ ਆਮ ਲੋਕਾਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਕਪੂਰਥਲਾ ਸ਼ਹਿਰ ਸਮੇਤ ਆਸ-ਪਾਸ ਦੇ ਕਈ ਏ. ਟੀ. ਐੱਮ. ਮਸ਼ੀਨਾਂ 'ਚ ਜਿੱਥੇ ਸਵੇਰੇ 11 ਵਜੇ ਤੱਕ ਨਕਦੀ ਨਹੀਂ ਆਉਂਦੀ।  ਸ਼ਾਮ ਢੱਲਦੇ ਹੀ ਇਨ੍ਹਾਂ ਮਸ਼ੀਨਾਂ 'ਚ ਨਕਦੀ ਖਤਮ ਹੋ ਜਾਂਦੀ ਹੈ। ਜਿਸ ਦੇ ਕਾਰਨ ਲੋਕਾਂ ਨੂੰ ਐਮਰਜੈਂਸੀ ਦੇ ਦੌਰਾਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਕਦੀ ਦੀ ਜ਼ਿਆਦਾ ਕਮੀ ਆਸਪਾਸ ਦੇ ਪੇਂਡੂ ਖੇਤਰਾਂ 'ਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। 
ਜ਼ਿਲੇ ਭਰ 'ਚ ਸਾਰੇ ਬੈਂਕ ਪ੍ਰਬੰਧਕਾਂ ਨੂੰ ਏ. ਟੀ. ਐੱਮ. ਬੂਥਾਂ 'ਚ ਸੁਰੱਖਿਆ ਪ੍ਰਬੰਧ ਸਖਤ ਕਰਨ ਦੇ ਹੁਕਮ ਦਿੱਤੇ ਗਏ ਹਨ। ਉਥੇ ਹੀ ਪੀ. ਸੀ. ਆਰ. ਟੀਮਾਂ ਨੂੰ ਵੀ ਏ. ਟੀ. ਐੱਮਜ਼ ਦੇ ਬਾਹਰ ਲਗਾਤਾਰ ਗਸ਼ਤ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।- ਸੰਦੀਪ ਸ਼ਰਮਾ, ਐੱਸ. ਐੱਸ. ਪੀ.।


Related News