ਏ. ਟੀ. ਐੱਮ. ਦੀ ਭੰਨ-ਤੋਡ਼ ਕਰਨ ਵਾਲਾ ਗ੍ਰਿਫਤਾਰ

Friday, Aug 31, 2018 - 12:36 AM (IST)

ਏ. ਟੀ. ਐੱਮ. ਦੀ ਭੰਨ-ਤੋਡ਼ ਕਰਨ ਵਾਲਾ ਗ੍ਰਿਫਤਾਰ

ਮਾਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ)–27 ਅਗਸਤ ਨੂੰ ਸੰਦੌਡ਼ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. ਦੀ ਅਣਪਛਾਤੇ ਵਿਅਕਤੀ ਵੱਲੋਂ ਭੰਨ-ਤੋਡ਼ ਕਰ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਕੈਬਿਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਸੰਦੌਡ਼ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਡੀ. ਐੱਸ. ਪੀ. ਯੋਗੀਰਾਜ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੁੱਟਣ ਦੀ ਨੀਅਤ ਨਾਲ ਏ. ਟੀ. ਐੱਮ. ਦੀ ਬੁਰੀ ਤਰ੍ਹਾਂ ਭੰਨ -ਤੋਡ਼ ਕੀਤੀ  ਗਈ ਸੀ ਅਤੇ ਬੈਂਕ ਮੈਨੇਜਰ ਕਮਲ ਗਰਗ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਸੰਦੌਡ਼ ਵਿਖੇ ਮਾਮਲਾ ਦਰਜ  ਕੀਤਾ  ਗਿਆ  ਸੀ। ਥਾਣਾ ਸੰਦੌਡ਼ ਦੇ ਮੁੱਖ ਅਫ਼ਸਰ ਇੰਸਪੈਕਟਰ ਪਰਮਿੰਦਰ ਸਿੰਘ ਗਰੇਵਾਲ ਨੇ ਆਪਣੀ ਟੀਮ ਨਾਲ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਤੇ ਇਸ ਫੁਟੇਜ ਦੇ ਅਾਧਾਰ ’ਤੇ ਏ. ਟੀ. ਐੱਮ. ’ਚੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮਾਣਕੀ ਵਜੋਂ ਕੀਤੀ। ਉਨ੍ਹਾਂ ਦੱਸਿਆ ਕਿ ਸਿਮਰਨਜੀਤ ਸਿੰਘ ’ਤੇ ਪਹਿਲਾਂ ਵੀ ਮੋਬਾਇਲ ਦੀ ਦੁਕਾਨ ’ਚੋਂ ਚੋਰੀ ਕਰਨ ਦਾ ਮਾਮਲਾ ਦਰਜ ਸੀ, ਜਿਸ ਤੋਂ ਮੋਬਾਇਲ ਬਰਾਮਦ ਕਰ ਲਏ ਗਏ ਹਨ ਅਤੇ ਇਕ ਐੱਨ. ਡੀ. ਪੀ. ਐੱਸ. ਐਕਟ ਦਾ ਮਾਮਲਾ ਵੀ ਦਰਜ ਹੈ।


Related News