ਦੁਕਾਨਦਾਰ ਨੇ ਏ.ਐੱਸ.ਆਈ. ''ਤੇ ਸੂਇਆਂ ਨਾਲ ਕੀਤਾ ਹਮਲਾ

Friday, Feb 21, 2020 - 06:09 PM (IST)

ਦੁਕਾਨਦਾਰ ਨੇ ਏ.ਐੱਸ.ਆਈ. ''ਤੇ ਸੂਇਆਂ ਨਾਲ ਕੀਤਾ ਹਮਲਾ

ਬਟਾਲਾ (ਸਾਹਿਲ) : ਅੱਜ ਬਾਅਦ ਦੁਪਹਿਰ ਬੱਸ ਸਟੈਂਡ ਬਟਾਲਾ ਨੇੜੇ ਇਕ ਦੁਕਾਨਦਾਰ ਵਲੋਂ ਇਕ ਏ. ਐੱਸ. ਆਈ 'ਤੇ ਸੂਇਆਂ ਨਾਲ ਹਮਲਾ ਕਰਕੇ ਜ਼ਖਮੀਂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਕਾਦੀਆਂ ਵਿਖੇ ਬਤੌਰ ਏ.ਐੱਸ.ਆਈ. ਤਾਨਾਤ ਹੈ ਅਤੇ ਅੱਜ ਐੱਸ. ਐੱਸ. ਪੀ. ਬਟਾਲਾ ਦੇ ਦਫ਼ਤਰ ਵਿਖੇ ਜ਼ਰੂਰੀ ਕਾਗਜ਼ਾਤ ਦੇਣ ਲਈ ਆਇਆ ਸੀ। 

ਉਕਤ ਨੇ ਦੱਸਿਆ ਕਿ ਇਸ ਦੌਰਾਨ ਬੱਸ ਸਟੈਂਡ ਨੇੜੇ ਇਕ ਦੁਕਾਨਦਾਰ ਨੇ ਮੇਰੇ ਨਾਲ ਬਿਨਾਂ ਵਜ੍ਹਾ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ 'ਤੇ ਸੂਇਆਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤਾ। ਇਸ ਦੌਰਾਨ ਮੈਨੂੰ ਤੁਰੰਤ ਚੌਂਕੀ ਇੰਚਾਰਜ ਬਲਦੇਵ ਸਿੰਘ ਨੇ ਹਸਪਤਾਲ ਦਾਖਲ ਕਰਵਾਇਆ। ਫਿਲਹਾਲ ਪੁਲਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।


author

Gurminder Singh

Content Editor

Related News