ਲੁਧਿਆਣਾ ਵਿਖੇ ਤਾਇਨਾਤ ਏ. ਐੱਸ. ਆਈ. ਦੇ ਕੋਰੋਨਾ ਪਾਜ਼ੇਟਿਵ ਆਉਣ ''ਤੇ ਦਸੂਹਾ ਥਾਣੇ ਪਈ ਭਾਜੜ

Monday, Jun 22, 2020 - 05:17 PM (IST)

ਲੁਧਿਆਣਾ ਵਿਖੇ ਤਾਇਨਾਤ ਏ. ਐੱਸ. ਆਈ. ਦੇ ਕੋਰੋਨਾ ਪਾਜ਼ੇਟਿਵ ਆਉਣ ''ਤੇ ਦਸੂਹਾ ਥਾਣੇ ਪਈ ਭਾਜੜ

ਦਸੂਹਾ (ਝਾਵਰ) : ਜ਼ਿਲਾ ਲੁਧਿਆਣਾ ਦੇ ਇਕ ਥਾਣੇ 'ਚ ਤਾਇਨਾਤ ਏ. ਐੱਸ. ਆਈ. ਰਘਵੀਰ ਸਿੰਘ ਵਾਸੀ ਪਿੰਡ ਬਰਿਆਹਾ, ਜਿਸ ਦੀ 21 ਜੂਨ ਨੂੰ ਕੋਰੋਨਾ ਪਾਜ਼ੇਟਿਵ ਰਿਪੋਰਟ ਪਾਈ ਗਈ ਅਤੇ ਉਹ ਲਗਭਗ 4 ਘੰਟੇ ਦਸੂਹਾ ਥਾਣੇ ਵਿਖੇ ਥਾਣੇ ਦੇ ਸਟਾਫ਼ ਨੂੰ ਮਿਲਦਾ ਰਿਹਾ। ਜਿਸ ਤੋਂ ਬਾਅਦ ਦਸੂਹਾ ਥਾਣੇ 'ਚ ਭਾਜੜ ਪੈ ਗਈ ਹੈ। ਉਹ ਥਾਣੇ ਦੇ ਏ. ਐੱਸ. ਆਈ., ਹੌਲਦਾਰ, ਮੁਨਸ਼ੀ ਅਤੇ ਹੋਰ ਸਟਾਫ਼ ਨੂੰ ਵੀ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਏ. ਐੱਸ. ਆਈ. ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਲਈ ਦਸੂਹਾ ਥਾਣੇ ਆਇਆ ਸੀ।

ਜਦੋਂ ਪੁਲਸ ਥਾਣਾ ਦਸੂਹਾ ਵਿਖੇ ਪੁਲਸ ਮੁਲਾਜ਼ਮਾਂ ਨੂੰ ਉਸ ਦੇ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਤਾਂ ਥਾਣੇ ਵਿਚ ਹੜਕੰਪ ਮਚ ਗਿਆ ਜਦਕਿ ਡੀ. ਐੱਸ. ਪੀ. ਦਸੂਹਾ ਅਨਿਲ ਭਨੌਟ, ਈ. ਓ. ਮਦਨ ਸਿੰਘ ਨਾਲ ਸੰਪਰਕ ਕੀਤਾ ਤਾਂ ਬਿਨਾਂ ਕਿਸੇ ਦੇਰੀ ਥਾਣਾ ਦਸੂਹਾ ਅਤੇ ਡੀ. ਐੱਸ. ਪੀ. ਦਫ਼ਤਰ ਨੂੰ ਸੈਨੇਟਾਈਜ਼ਰ ਕੀਤਾ ਗਿਆ। ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ ਅਤੇ ਐੱਸ. ਐੱਮ. ਓ. ਦਸੂਹਾ ਡਾ. ਦਵਿੰਦਰ ਪੁਰੀ ਨੇ ਦੱਸਿਆ ਕਿ 15 ਪੁਲਸ ਮੁਲਾਜ਼ਮਾਂ ਜਿਨ੍ਹਾਂ ਵਿਚ ਪੁਲਸ ਅਧਿਕਾਰੀ ਵੀ ਸ਼ਾਮਲ ਹਨ ਦੇ ਕੋਰੋਨਾ ਸੈਂਪਲ ਲਏ ਗਏ ਹਨ। ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਅਮਲ ਕਰਨ ਲਈ ਇਨ੍ਹਾਂ ਨੂੰ ਕਿਹਾ ਗਿਆ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਦੇ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਘਵੀਰ ਸਿੰਘ ਜੋ ਵਿਆਹ ਸਮਾਰੋਹ ਪਿੰਡ ਲਮੀਣ ਵਿਖੇ ਗਿਆ ਸੀ ਦੇ ਸੰਪਰਕ 'ਚ ਆਏ ਪਿੰਡ ਲਮੀਣ ਦੇ 22 ਵਿਅਕਤੀਆਂ ਦੇ ਸੈਂਪਲ ਮੰਡ ਪੰਧੇਰ ਹਸਪਤਾਲ 'ਚ ਲਏ ਗਏ ਹਨ ਇਨ੍ਹਾਂ ਸੈਂਪਲਾਂ ਨੂੰ ਲੈਬਾਰਟਰੀ ਵਿਚ ਟੈਸਟ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਹੋਰ ਪੁਲਸ ਮੁਲਜ਼ਾਮ ਹੌਲਦਾਰ ਸਤਪਾਲ ਸਿੰਘ ਜੋ ਪਠਾਨਕੋਟ ਏਅਰਪੋਰਟ ਵਿਖੇ ਤਾਇਨਾਤ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ, ਜਿਸ ਨੂੰ ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਵਿਖੇ ਭੇਜ ਦਿੱਤਾ ਗਿਆ ਹੈ।


author

Gurminder Singh

Content Editor

Related News