ASG Eye ਕੇਅਰ ਬ੍ਰਾਂਚ ਨੇ ਮਨਾਈ ਪਹਿਲੀ ਕਾਮਯਾਬ ਵਰ੍ਹੇਗੰਢ (ਵੀਡੀਓ)
Tuesday, Sep 10, 2019 - 09:53 AM (IST)
ਲੁਧਿਆਣਾ (ਨਰਿੰਦਰ ਮਹਿੰਦਰੂ) - ਲੁਧਿਆਣਾ 'ਚ ਏ.ਐੱਸ.ਜੀ. ਆਈ ਕੇਅਰ ਬ੍ਰਾਂਚ ਦੀ ਪਹਿਲੀ ਕਾਮਯਾਬ ਵਰ੍ਹੇਗੰਢ ਬੜੀ ਧੂਮ-ਧਾਮ ਨਾਲ ਮਨਾਈ ਗਈ। ਦੱਸ ਦੇਈਏ ਕਿ ਪੂਰੇ ਭਾਰਤ 'ਚ ਏ.ਐੱਸ.ਜੀ. ਦੀਆਂ 29 ਸ਼ਾਖਾਵਾਂ ਹਨ ਅਤੇ ਇਨ੍ਹਾਂ ਸ਼ਾਖਾਵਾਂ 'ਚੋਂ ਇਕ ਸ਼ਾਖਾਂ ਮਲਹਾਰ ਸਿਨੇਮਾ ਰੋਡ ਲੁਧਿਆਣਾ ਵਿਖੇ ਵੀ ਹੈ, ਜਿਸ ਨੂੰ ਇਕ ਸਾਲ ਪੂਰਾ ਹੋ ਗਿਆ। ਏ.ਐੱਸ.ਜੀ. ਅੱਖਾਂ ਦੇ ਹਸਪਤਾਲ 'ਚ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਆਧੁਨਿਕ ਤਕਨੀਕ ਦੇ ਨਾਲ-ਨਾਲ ਘੱਟ ਖ਼ਰਚੇ 'ਤੇ ਇਲਾਜ ਕੀਤਾ ਜਾ ਰਿਹਾ ਹੈ। ਇੱਥੇ ਅਤਿ ਆਧੁਨਿਕ ਮਸ਼ੀਨਾਂ ਵੀ ਮੌਜੂਦ ਹਨ, ਜਿਸ ਰਾਹੀਂ ਅੱਖਾਂ ਨੂੰ ਦਰੁਸਤ ਕੀਤਾ ਜਾਂਦਾ ਹੈ। ਏ.ਐੱਸ.ਜੀ. ਆਈ ਕੇਅਰ ਬ੍ਰਾਂਚ ਨੇ ਪਹਿਲੀ ਵਰ੍ਹੇਗੰਢ ਮੌਕੇ ਹਸਪਤਾਲ ਦੇ ਪ੍ਰਬੰਧਕਾਂ ਅਤੇ ਡਾਕਟਰਾਂ ਨੇ ਦੱਸਿਆ ਕਿ ਓ.ਪੀ.ਡੀ. 'ਚ 15000 ਦੇ ਕਰੀਬ ਮਰੀਜ਼ਾਂ ਨੂੰ ਚੈੱਕ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ 'ਚੋਂ 1100 ਸਫਲ ਅਪਰੇਸ਼ਨ ਮਹਿਜ਼ ਇਕ ਸਾਲ 'ਚ ਕੀਤੇ ਗਏ ਹਨ। ਇਸ ਤੋਂ ਇਲਾਵਾ ਹਸਪਤਾਲ ਵਲੋਂ 50 ਅੱਖਾਂ ਦੇ ਕੈਂਪ ਵੀ ਪੰਜਾਬ ਭਰ 'ਚ ਲਾਏ ਜਾ ਚੁੱਕੇ ਹਨ।