ਆਰੀਅਨਜ਼ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਸੋਲਰ ਕਿਸ਼ਤੀ ਬਣਾਈ

Friday, Aug 10, 2018 - 01:05 AM (IST)

ਆਰੀਅਨਜ਼ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਸੋਲਰ ਕਿਸ਼ਤੀ ਬਣਾਈ

ਰਾਜਪੁਰਾ (ਬੀ. ਐਨ. 250/8)- ਆਰੀਅਨਜ਼ ਕਾਲਜ ਆਫ ਇੰਜੀਨੀਅਰਿੰਗ, ਰਾਜਪੁਰਾ ਨੇੜੇ ਚੰਡੀਗੜ੍ਹ ਦੇ 12 ਵਿਦਿਆਰਥੀਆਂ ਨੇ ਇਕ ਸੋਲਰ ਕਿਸ਼ਤੀ ਦਾ ਵਿਕਾਸ ਕੀਤਾ ਹੈ। ਆਰੀਅਨਜ਼ ਜੰਮੂ-ਕਸ਼ਮੀਰ ਦੇ ਬੀ. ਟੈਕ ਦੇ ਪਹਿਲੇ ਸਾਲ ਦੇ  ਵਿਦਿਆਰਥੀਆਂ ਦਾਨਿਸ਼ ਸਫੀ, ਬਿਲਾਲ ਅਹਿਮਦ ਸ਼ਾਹ, ਉਮਰ ਫਾਰੂਕ, ਮੁਸਕਾਨ ਕਾਦਿਰ ਅਤੇ ਟੀਮ ਮੈਂਬਰਾਂ ਦੇ ਨਾਲ 150 ਕਿਲੋਗ੍ਰਾਮ ਵਦਨ ਭਾਰ ਦੀ ਸਮਰਥਾ ਦੇ ਨਾਲ ਦੋ ਸੀਟਾਂ ਦੀ ਇਹ ਕਿਸ਼ਤੀ ਦੇਵਧਰ ਫ੍ਰੇਮ ’ਤੇ ਪਲਾਈਵੁੱਡ ਬਾਡੀ ਦੀ ਬਣੀ ਹੈ, ਜਿਸ ਵਿਚ ਸਟੇਅਰਿੰਗ ਸਿਸਟਮ ਸਾਹਮਣੇ ਹੈ। ਆਰੀਅਨਜ਼ ਗਰੱੁਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਤੇ ਫੈਕਟਰੀ ਮੈਂਬਰਾਂ ਦੀ ਸ਼ਲਾਘਾ ਕੀਤੀ, ਜੋ ਪਿਛਲੇ ਮਹੀਨੇ ਤੋਂ ਇਸ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ। ਕਟਾਰੀਆ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਥਕਾਵਟ ਨੂੰ ਘੱਟ ਕਰਨਾ ਅਤੇ ਨਵਿਆਉਣਯੋਗ ਊਰਜਾ ਦੇ ਸਾਧਨਾਂ ਦੀ ਅਸਰਦਾਰ ਵਰਤੋਂ ਕਰਨਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ 1800 ਤੋਂ ਵੱਧ ਵਿਦਿਆਰਥੀ ਅਾਰੀਅਨਜ਼ ਵਿਚ ਪੜ੍ਹ ਰਹੇ ਹਨ ਤੇ ਸਾਰੇ ਖੇਤਰਾਂ ’ਚ ਵਧੀਆ ਕੰਮ ਕਰ ਰਹੇ ਹਨ। 
ਇਹ ਕਿਸ਼ਤੀ 7 ਫੱਟ 2 ਇੰਚ ਲੰਬੀ 6 ਇੰਚ ਚੌੜੀ ’ਤੇ ਇਕ ਫੁੱਟ 4 ਇੰਚ ਡੰਗੀ ਹੈ। 12 ਵੋਲਟੇਜ ਦੀਅਾਂ ਚਾਰ ਬੈਟਰੀਅਾਂ ਤੇ 75 ਵਾਟਸ ਦੇ ਸੌਰ-ਪੈਨਲ  ਨੂੰ ਸਿਖਰ ’ਤੇ ਲਾਇਆ  ਹੈ। ਇਸ ਸ਼ਕਤੀ ਨੂੰ 48 ਵੋਲਟੇਜ, 900 ਵਾਟਸ ਦੀ ਡੀਸੀ ਮੋਟਰ ਨਾਲ ਸੰਚਾਲਿਤ ਕੀਤਾ ਗਿਆ ਹੈ। ਆਰੀਅਨਜ਼ ਗਰੁੱਪ ਦਾ ਡਾਇਰੈਕਟਰ ਪ੍ਰੋਫੈਸਰ ਬੀ. ਐੱਸ. ਸਿੱਧੂ ਨੇ ਵਿਦਿਆਰਥੀਅਾਂ ਤੇ ਸਟਾਫ ਦੀ ਸ਼ਲਾਘਾ ਕਰਦੇ ਹੋਏ  ਕਿਹਾ ਕਿ ਆਰੀਅਨਜ਼  ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਖੋਜਾਂ ਤੇ ਲਾਈਵ ਪ੍ਰੋਜੈਕਟਾਂ ਲਈ ਪ੍ਰੇਰਿਤ ਕਰਦੇ ਹਨ, ਜੋ ਸਮਾਜ ’ਚ ਕ੍ਰਾਂਤੀ ਲਿਆ ਸਕਦੇ ਹਨ। ਉਨ੍ਹਾਂ ਨੇ  ਕਿਹਾ ਕਿ ਕਸ਼ਮੀਰੀ ਵਿਦਿਆਰਥੀਆਂ ਕੋਲ ਕੰਮ ਕਰਨ ਦੀ ਪ੍ਰਵਿਰਤੀ ਹੈ, ਜੇ ਉਨ੍ਹਾਂ ਦੀ ਸਹੀ ਦਿਸ਼ਾ ਵਿਚ ਅਗਵਾਈ ਅਤੇ ਸਹਾਇਤਾ ਕੀਤੀ ਜਾਵੇ ਤਾਂ ਚੰਗੇ ਨਤੀਜੇ ਮਿਲ ਸਕਦੇ ਹਨ। ਕਟਾਰੀਆ ਨੇ ਅੱਗੇ ਕਿਹਾ ਕਿ ਆਰੀਅਨਜ਼ ਨੂੰ ਗਰੀਨ ਕੈਂਪਸ ਦੇ ਲਈ ਮਨਿਸਟਰੀ ਆਫ ਨਿਊ ਐਂਡ ਰਿਨਿਊਏਬਲ ਊਰਜਾ ਦੁਆਰਾ ਪਹਿਲਾਂ ਹੀ ਚੁਣਿਆ ਗਿਆ ਹੈ। ਆਰੀਅਨਜ਼ ਦੇ ਸਟਾਫ ਤੇ ਵਿਦਿਆਰਥੀਆਂ ਨੇ ਨਵੀਅਾਂ ਖੋਜਾਂ ਦੇ ਨਾਲ ਇਸ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਨਿਲ ਹੈਡ ਆਰੀਅਨਜ਼ ਇਨਕਿਉੂਬੇਸ਼ਨ ਸੈਂਟਰ ਨੇ ਕਿਹਾ ਕਿ ਇਕ ਵਾਰ ਚਾਰਜ ਕਰਨ ਤੋਂ ਬਾਅਦ ਕਿਸ਼ਤੀ ਲਗਾਤਾਰ 2 ਘੰਟੇ ਤੱਕ ਚੱਲ ਸਕਦੀ ਹੈ ਅਤੇ ਸੋਲਰ ਊਰਜਾ ਰਾਹੀਂ ਨਾਲ-ਨਾਲ ਚਾਰਜ ਹੁੰਦੀ ਰਹੇਗੀ। ਇਸਨੂੰ ਬਿਜਲੀ ਰਾਹੀਂ ਵੀ ਚਾਰਜ ਕੀਤਾ ਜਾ ਸਕਦਾ ਹੈ।  ਆਬਿਦ ਅਯੂੂਬ(ਸੋਪੋਰ), ਗੁਲਾਮ ਮੋਹੀ ਉਦ ਦਿਨ
 ( ਖੂਰ ਪਾਮੋਰ), ਇਸ਼ਤਿਆਕ (ਖੂਰ ਪਾਮੋਰ), ਮਹਵਿਸ਼ ਹਸਨ (ਗੰਦਰਬਾਲ), ਅਫਲਾ ਯੂਨੀਸ (ਕੋਕਰਨਾਗ), ਰਾਬੀਆ ਐਜਾਜ (ਅੰਨਤਨਾਗ), ਗੋਸੀਆ ਕਾਦਿਰ(ਸ਼ੋਪੀਆਂ), ਅਕਸ਼ੈ ਕੁਮਾਰ( ਊਧਮਪੁਰ ਜੰਮੂ), ਵੀ ਇਸ ਪ੍ਰਾਜੈਕਟ ’ਚ ਸ਼ਾਮਿਲ ਸਨ। 


Related News