ਅੰਮ੍ਰਿਤਸਰ ਪੁੱਜੇ ਕੇਜਰੀਵਾਲ ਦਾ CM ਚੰਨੀ ’ਤੇ ਵੱਡਾ ਹਮਲਾ, ਕਿਹਾ ‘ਮੇਰਾ ਰੰਗ ਕਾਲਾ ਹੋ ਸਕਦੈ, ਨੀਅਤ ਨਹੀਂ’

Thursday, Dec 02, 2021 - 11:56 AM (IST)

ਅੰਮ੍ਰਿਤਸਰ ਪੁੱਜੇ ਕੇਜਰੀਵਾਲ ਦਾ CM ਚੰਨੀ ’ਤੇ ਵੱਡਾ ਹਮਲਾ, ਕਿਹਾ ‘ਮੇਰਾ ਰੰਗ ਕਾਲਾ ਹੋ ਸਕਦੈ, ਨੀਅਤ ਨਹੀਂ’

ਅੰਮ੍ਰਿਤਸਰ (ਬਿਊਰੋ) - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਰੋਜ਼ਾ ਪੰਜਾਬ ਦੌਰੇ ਦੌਰਾਨ ਹੁਣ ਅੰਮ੍ਰਿਤਸਰ ਦੇ ਏਅਰਪੋਰਟ ਪਹੁੰਚ ਗਏ ਹਨ। ਅੰਮ੍ਰਿਤਸਰ ਪਹੁੰਚਣ ’ਤੇ ਉਨ੍ਹਾਂ ਦਾ ‘ਆਪ’ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ’ਤੇ ਵੱਡਾ ਹਮਲਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ‘ਮੇਰਾ ਰੰਗ ਕਾਲਾ ਹੋ ਸਕਦਾ ਹੈ, ਨੀਅਤ ਨਹੀਂ। ਮੇਰੀ ਨੀਅਤ ਸਾਫ਼ ਹੈ। ਮੈਂ ਕੰਮ ਕਰਨਾ ਜਾਣਦਾ ਹਾਂ। 

ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : CM ਚੰਨੀ ਨੇ ਸਿੱਖਿਆ ਵਿਭਾਗ ’ਚ 10,000 ਤੋਂ ਵੱਧ ਭਰਤੀਆਂ ਕਰਨ ਦਾ ਕੀਤਾ ਐਲਾਨ 

PunjabKesari

ਦੱਸ ਦੇਈਏ ਕਿ ਬੀਤੇ ਦਿਨ ਮੁੱਖ ਮੰਤਰੀ ਚੰਨੀ ਨੇ ਬਿਆਨ ਦਿੱਤਾ ਸੀ ਕਿ ਪੰਜਾਬ ’ਚ ਕਾਲੇ ਅੰਗ੍ਰੇਜ਼ ਰਾਜ ਕਰਨਾ ਚਾਹੁੰਦੇ ਹਨ, ਜਿਸ ਨੂੰ ਲੈ ਕੇ ਕੇਜਰੀਵਾਲ ਨੇ ਉਨ੍ਹਾਂ ’ਤੇ ਇਹ ਹਮਲਾ ਕੀਤਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪਠਾਨਕੋਟ ਆ ਰਹੇ ਹਨ। ਪਠਾਨਕੋਟ ਵਿਖੇ ਉਹ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਉਪਰ ਪਾਰਟੀ ਵੱਲੋਂ ਅਯੋਜਿਤ ‘ਤਿਰੰਗਾ ਯਾਤਰਾ’ ਦੀ ਅਗਵਾਈ ਕਰਨਗੇ। ਤਿਰੰਗਾ ਯਾਤਰਾ ਨੂੰ ਸੰਬੋਧਨ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਚੌਥੀ ਗਰੰਟੀ ਦੇਣਗੇ ਅਤੇ ਸ਼ਾਮ ਨੂੰ ਵਾਪਸ ਦਿੱਲੀ ਚਲੇ ਜਾਣਗੇ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ

PunjabKesari

ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਜਦੋਂ ਬੀਤੇ ਦਿਨੀਂ ਪੰਜਾਬ ਆਏ ਸਨ, ਉਸ ਸਮੇਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਅਤੇ 24 ਘੰਟੇ ਬਿਜਲੀ ਦੇਣ ਦੀ ਪਹਿਲੀ ਗਰੰਟੀ ਦਿੱਤੀ ਸੀ। ਫਿਰ ਉਨ੍ਹਾਂ ਨੇ ਮੁਫ਼ਤ ਸਿਹਤ ਸੇਵਾਵਾਂ ਅਤੇ 16 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦੀ ਦੂਜੀ ਗਰੰਟੀ ਦਿੱਤੀ ਅਤੇ 18 ਸਾਲ ਤੋਂ ਵੱਡੀ ਉਮਰ ਦੀਆਂ ਜਨਾਨੀਆਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣੀ ਦੀ ਤੀਜੀ ਗਰੰਟੀ ਦਿੱਤੀ। ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਚੌਥੀ ਗਰੰਟੀ ਦੇਣ ਲਈ ਅੱਜ ਪਠਾਨਕੋਟ ਵਿਖੇ ਆ ਰਹੇ ਹਨ, ਜਿਸ ਦਾ ਲੋਕਾਂ ਵਲੋਂ ਇਤਜ਼ਾਰ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਦੋਸਤ ਦਾ ਜਨਮ ਦਿਨ ਮਨਾਉਣ ਅੰਮ੍ਰਿਤਸਰ ਗਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆਂ (ਵੀਡੀਓ)

PunjabKesari

ਨੋਟ - ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਚੌਥੀ ਗਰੰਟੀ ਬਾਰੇ ਤੁਸੀਂ ਕਹੋਗੇ, ਕੁਮੈਂਟ ਕਰਕੇ ਦਿਓ ਜਵਾਬ

 


author

rajwinder kaur

Content Editor

Related News